ਅੱਗ ਲੱਗਣ ਕਾਰਨ ਟੈਂਟ ਦਾ ਸਾਮਾਨ ਸੜਿਆ
ਕਸਬਾ ਕੋਟ ਈਸੇ ਖਾਂ ਦੇ ਜ਼ੀਰਾ ਰੋਡ ’ਤੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਜੀਐੱਮ ਪੈਲੇਸ ਨੂੰ ਅੱਜ ਤੜਕਸਾਰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਿਸ ਸਦਕਾ ਪੈਲੇਸ ਅੰਦਰ ਰੱਖਿਆ ਹੋਇਆ ਲੱਖਾਂ...
Advertisement
ਕਸਬਾ ਕੋਟ ਈਸੇ ਖਾਂ ਦੇ ਜ਼ੀਰਾ ਰੋਡ ’ਤੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਜੀਐੱਮ ਪੈਲੇਸ ਨੂੰ ਅੱਜ ਤੜਕਸਾਰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਿਸ ਸਦਕਾ ਪੈਲੇਸ ਅੰਦਰ ਰੱਖਿਆ ਹੋਇਆ ਲੱਖਾਂ ਰੁਪਏ ਦਾ ਟੈਂਟ ਦਾ ਸਾਮਾਨ ਸੜ ਗਿਆ। ਅੱਗ ’ਤੇ ਕਾਬੂ ਪਾਉਣ ਲਈ ਅੱਧੀ ਦਰਜਨ ਤੋਂ ਵੀ ਉਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਸ-ਪਾਸ ਦੇ ਸ਼ਹਿਰਾਂ ਤੋਂ ਮੰਗਵਾਉਣੀਆ ਪਈਆ। ਭਾਰੀ ਜੱਦੋਜਹਿਦ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਟੈਂਟ ਦੇ ਮਾਲਕ ਰਵੀ ਕੁਮਾਰ ਦੇ ਪੁੱਤਰ ਲਲਿਤ ਕੁਮਾਰ ਨੇ ਦੱਸਿਆ ਕਿ ਇਸ ਅੱਗ ਨਾਲ ਉਨ੍ਹਾਂ ਦਾ ਦਸ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ।
Advertisement
Advertisement