ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਂਦਪੁਰਾ ਸਾਈਫਨ ’ਤੇ ਮਿੱਟੀ ਪਾਉਣ ਵੇਲੇ ਤਣਾਅ

ਵਿਧਾਇਕ ਬੁੱਧ ਰਾਮ ਨੇ ਹਰਿਆਣਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮਾਹੌਲ ਕੀਤਾ ਸ਼ਾਂਤ
ਹਰਿਆਣਾ ਪੁਲੀਸ ਅਧਿਕਾਰੀਆਂ ਨੂੰ ਸਮਝਾਉਂਦੇ ਹੋਏ ਵਿਧਾਇਕ ਬੁੱਧ ਰਾਮ।
Advertisement

ਚਾਂਦਪੁਰਾ ਸਾਈਫਨ ’ਤੇ ਪੰਜਾਬ ਵਾਲੇ ਪਾਸੇ ਇੱਥੋਂ ਦੇ ਨੌਜਵਾਨਾਂ ਵੱਲੋਂ ਮਿੱਟੀ ਪਾਉਣ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਸਥਿਤੀ ਐਨੀ ਵਿਗੜ ਗਈ ਕਿ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਪਿਆ। ਡਿਪਟੀ ਕਮਿਸ਼ਨਰ ਨਵਜੋਤ ਕੌਰ, ਐੱਸਡੀਐੱਮ ਬੁਢਲਾਡਾ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਮੌਕੇ ’ਤੇ ਪਹੁੰਚ ਅਤੇ ਉਨ੍ਹਾਂ ਹਰਿਆਣਾ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਮਾਹੌਲ ਨੂੰ ਸ਼ਾਂਤ ਕੀਤਾ।

ਇਸ ਮੌਕੇ ਹਰਿਆਣਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਹਰਿਆਣਾ ਅਤੇ ਪੰਜਾਬ ਦੇ ਦੋਵੇਂ ਪਾਸਿਓਂ ਕਿਨਾਰੇ ਉੱਚੇ ਨਹੀਂ ਕੀਤੇ ਜਾ ਸਕਦੇ, ਪਰ ਅੱਜ ਪੰਜਾਬ ਵਾਲੇ ਪਾਸਿਓਂ ਮਿੱਟੀ ਪਾ ਕੇ ਜਦੋਂ ਕਿਨਾਰੇ ਉੱਚੇ ਕੀਤੇ ਜਾਣ ਲੱਗੇ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ। ਹਰਿਆਣਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਾਲੇ ਪਾਸਿਓਂ ਕਿਨਾਰੇ ਉਚੇ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਾਲੇ ਪਾਸਿਓਂ ਬੰਨ੍ਹ ਟੁੱਟ ਵੀ ਸਕਦਾ ਹੈ, ਜਿਸ ਨਾਲ ਰਤੀਆ ਸਮੇਤ ਫ਼ਤਿਆਬਾਦ ਪਾਣੀ ਵਿੱਚ ਡੁੱਬ ਸਕਦੇ ਹਨ। ਇਸ ਦੌਰਾਨ ਜਦੋਂ ਇਸ ਗੱਲ ਨੂੰ ਲੈ ਕੇ ਸਥਿਤੀ ਤਣਾਅਪੂਰਨ ਹੋ ਗਈ ਤਾਂ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ, ਵਿਧਾਇਕ ਬੁੱਧ ਰਾਮ ਅਤੇ ਹੋਰ ਅਧਿਕਾਰੀ ਉੱਥੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕੀਤਾ। ਇਸ ਦੌਰਾਨ ਹਰਿਆਣਾ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕਿਨਾਰਿਆਂ ’ਤੇ ਕੋਈ ਮਿੱਟੀ ਪਾਈ ਜਾ ਰਹੀ ਹੈ।

Advertisement

ਦੋਵਾਂ ਧਿਰਾਂ ਦੀ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਂਤ

ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਚਾਂਦਪੁਰਾ ਸਾਈਫਨ ’ਤੇ ਪੰਜਾਬ ਵਾਲੇ ਪਾਸੇ ਸਿਰਫ਼ ਮਿੱਟੀ ਪਾ ਕੇ ਘਾਰੇ ਭਰੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਗਲਤਫ਼ਹਿਮੀ ਹੋ ਗਈ ਅਤੇ ਬਾਅਦ ਵਿੱਚ ਦੋਵਾਂ ਧਿਰਾਂ ਦੀ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।

Advertisement
Show comments