ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਤੇ ਖੇਤੀਬਾੜੀ ਐੱਸ ਡੀ ਓ ਵਿਚਾਲੇ ਤਣਾਅ

ਦਾਣਾ ਮੰਡੀ ਵਿੱਚ ਡੀ ਏ ਪੀ ਖਾਦ ਨਾਲ ਹੋਰ ਸਾਮਾਨ ਜਬਰੀ ਦੇਣ ਦੇ ਮਾਮਲੇ ਵਿੱਚ ਕਿਸਾਨਾਂ, ਦੁਕਾਨਦਾਰਾਂ ਅਤੇ ਖੇਤੀਬਾੜੀ ਅਧਿਕਾਰੀ ਵਿਚਾਲੇ ਮਾਮਲਾ ਭਖ਼ ਗਿਆ ਹੈ। ਕਿਸਾਨਾਂ ਵੱਲੋਂ ਅੱਜ ਖੇਤੀਬਾੜੀ ਐੱਸ ਡੀ ਓ ਖ਼ਿਲਾਫ਼ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਖੇਤੀ ਮੰਤਰੀ...
Advertisement

ਦਾਣਾ ਮੰਡੀ ਵਿੱਚ ਡੀ ਏ ਪੀ ਖਾਦ ਨਾਲ ਹੋਰ ਸਾਮਾਨ ਜਬਰੀ ਦੇਣ ਦੇ ਮਾਮਲੇ ਵਿੱਚ ਕਿਸਾਨਾਂ, ਦੁਕਾਨਦਾਰਾਂ ਅਤੇ ਖੇਤੀਬਾੜੀ ਅਧਿਕਾਰੀ ਵਿਚਾਲੇ ਮਾਮਲਾ ਭਖ਼ ਗਿਆ ਹੈ। ਕਿਸਾਨਾਂ ਵੱਲੋਂ ਅੱਜ ਖੇਤੀਬਾੜੀ ਐੱਸ ਡੀ ਓ ਖ਼ਿਲਾਫ਼ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੂੰ ਸ਼ਿਕਾਇਤ ਪੱਤਰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਅਨਾਜ ਮੰਡੀ ਵਿਚ ਖਾਦ ਵਿਕਰੀ ਮੌਕੇ ਸਬੰਧੀ ਮਾਮਲਾ ਭਖ ਗਿਆ ਸੀ। ਕਿਸਾਨ ਖੁਸ਼ਦੀਪ ਹੈਬੂਆਣਾ, ਐਸਪੀ ਮਸੀਤਾਂ, ਸਰਵਜੀਤ ਸਿੰਘ, ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ 29 ਸਤੰਬਰ ਨੂੰ ਐੱਸ ਡੀ ਐੱਮ ਅਰਪਿਤ ਸੰਗਲ ਨੇ ਭਰੋਸਾ ਦਿਵਾਇਆ ਸੀ ਕਿ ਅੱਗੇ ਸਿਰਫ ਡੀ ਏ ਪੀ ਹੀ ਵੰਡਿਆ ਜਾਵੇਗਾ, ਪਰ ਕੁਝ ਘੰਟਿਆਂ ਬਾਅਦ ਹੀ ਇਕ ਦੁਕਾਨਦਾਰ ਨੇ ਕਿਸਾਨ ਹਰਮਨਪ੍ਰੀਤ ਸਿੰਘ ਨੂੰ 10 ਬੈਗ ਡੀ ਏ ਪੀ ਨਾਲ 5 ਬੈਗ ਟੀ ਐੱਸਪੀ ਖਾਦ ਜਬਰਦਸਤੀ ਵੇਚ ਕੇ ਬਿੱਲ ਵੀ ਜਾਰੀ ਕਰ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਪੁੱਜੇ ਖੇਤੀਬਾੜੀ ਅਧਿਕਾਰੀ ਨੇ ਉਨ੍ਹਾਂ ਦੀ ਸ਼ਿਕਾਇਤ ਸੁਣਨ ਦੀ ਬਜਾਏ ਦੁਕਾਨਦਾਰ ਦਾ ਪੱਖ ਲਿਆ। ਖੇਤੀ ਵਿਭਾਗ ਦੇ ਐੱਸ ਡੀ ਓ ਅਮਿਤ ਸ਼ਰਮਾ ਨੇ ਵੀ ਐੱਸ ਡੀ ਐੱਮ ਡੱਬਵਾਲੀ ਨੂੰ ਕਿਸਾਨਾਂ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਕੱਲ੍ਹ ਕਿਸਾਨਾਂ ਵੱਲੋਂ ਮੌਖਿਕ ਸ਼ਿਕਾਇਤ ‘ਤੇ ਪੜਤਾਲ ਦੌਰਾਨ ਕੁਝ ਕਿਸਾਨਾਂ ਨੇ ਕਰੀਬ 30 ਲੋਕ ਇਕੱਠੇ ਕਰਕੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਐੱਸਡੀਓ ਨੇ ਸ਼ਿਕਾਇਤ ਆਧਾਰ ’ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Advertisement
Advertisement
Show comments