ਐਂਬਰੌਜ਼ੀਅਲ ਸਕੂਲ ’ਚ ਤੀਆਂ ਸਬੰਧੀ ਸਮਾਗਮ
ਐਂਬਰੌਜ਼ੀਅਲ ਪਬਲਿਕ ਸਕੂਲ ਜ਼ੀਰਾ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਵੱਲੋਂ ਤੀਆਂ ਮਨਾਈਆਂ ਗਈਆਂ। ਵਿਦਿਆਰਥਣਾ ਨੇ ਪੰਜਾਬੀ ਬੋਲੀਆਂ ਤੇ ਗਿੱਧਾ ਪਾ ਕੇ ਚਾਅ ਪੂਰੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਸਭ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ...
Advertisement
ਐਂਬਰੌਜ਼ੀਅਲ ਪਬਲਿਕ ਸਕੂਲ ਜ਼ੀਰਾ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਵੱਲੋਂ ਤੀਆਂ ਮਨਾਈਆਂ ਗਈਆਂ। ਵਿਦਿਆਰਥਣਾ ਨੇ ਪੰਜਾਬੀ ਬੋਲੀਆਂ ਤੇ ਗਿੱਧਾ ਪਾ ਕੇ ਚਾਅ ਪੂਰੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਸਭ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖੀਰ ਪੂੜਿਆਂ ਨਾਲ ਤੀਜ ਦੀ ਮਿਠਾਸ ਵਧਾਈ ਗਈ। ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ, ਕੋਆਰਡੀਨੇਟਰਜ਼ ਰੀਨਾ ਠਾਕੁਰ, ਅਨੁਪਮਾ ਠਾਕੁਰ, ਦੀਪਕ ਸੇਖੜੀ ਅਤੇ ਸੁਰਿੰਦਰ ਕਟੋਚ ਆਦਿ ਹਾਜ਼ਰ ਸਨ।
Advertisement
Advertisement