ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੋਬਿੰਦ ਸਕੂਲ ਵਿੱਚ ‘ਤੀਜ ਦੇ ਤਿਉਹਾਰ’ ਨੇ ਛੱਡੀ ਵਿਲੱਖਣ ਛਾਪ

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਗਿੱਧਾ, ਭੰਗੜਾ, ਲੋਕ ਨਾਚ ਸੰਮੀ, ਕਿੱਕਲੀ, ਟੱਪੇ, ਮਾਹੀਏ, ਸੁਹਾਗ ਰਵਾਇਤੀ ਲੋਕ-ਗੀਤ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ...
ਗੋਬਿੰਦ ਇੰਟਰਨੈਸ਼ਨਲ ਸਕੂਲ ਵਿੱਚ ਗਿੱਧਾ ਪਾਉਂਦੀਆਂ ਮੁਟਿਆਰਾਂ।
Advertisement

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨੂੰ ਮੁੱਖ ਰੱਖਦੇ ਹੋਏ ਗਿੱਧਾ, ਭੰਗੜਾ, ਲੋਕ ਨਾਚ ਸੰਮੀ, ਕਿੱਕਲੀ, ਟੱਪੇ, ਮਾਹੀਏ, ਸੁਹਾਗ ਰਵਾਇਤੀ ਲੋਕ-ਗੀਤ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਐੱਮ ਡੀ ਰਿਚਾ ਪਨੇਸਰ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਮਾਤ ਪ੍ਰੈੱਪ ਇੱਕ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਚੂੜੀਆਂ ਵੇਚਣ ਵਾਲੀ ਵਣਜਾਰਾ ਰਵਾਇਤ ਨੂੰ ਪੇਸ਼ ਕੀਤਾ ਗਿਆ। ਜਮਾਤ ਪ੍ਰੈੱਪ ਦੋ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਹਿੰਦੀ ਲਗਾਉਣਾ ਅਤੇ ਸੰਧਾਰਾ ਭੇਜਣ ਦੀ ਰੀਤ ਨੂੰ ਕੋਰਿਓਗ੍ਰਾਫ਼ੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਜਮਾਤ ਪ੍ਰੈੱਪ ਤਿੰਨ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਦੁਰਲੱਭ ਪੁਰਾਤਨ ਸੱਭਿਆਚਾਰਕ ਚੀਜ਼ਾਂ ਦੀ ਨੁਮਾਇਸ਼ ਵੀ ਲਗਾਈ ਗਈ ਜਿਵੇਂ ਰਵਾਇਤੀ ਪੰਜਾਬੀ ਰਸੋਈ, ਪੁਰਾਣੇ ਬਰਤਨ, ਪੰਜਾਬੀ ਰਵਾਇਤੀ ਪਹਿਰਾਵਾ ,ਬੈਲਗੱਡੀ, ਚੁੱਲ੍ਹਾ- ਚੌਂਕਾ, ਚਰਖਾ ਤੇ ਖਾਣੇ ਵਿੱਚ ਖੀਰ-ਪੂੜੇ ਤਿਆਰ ਕੀਤੇ ਗਏ, ਜੋ ਸਰੋਤਿਆਂ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਪੀਂਘ, ਬਾਗ, ਫੁਲਕਾਰੀਆਂ ਅਤੇ ਕਢਾਈ ਵਾਲੀਆਂ ਚੁੰਨੀਆਂ, ਪੱਖੀਆਂ ਨਾਲ ਹਰ ਪਾਸੇ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ਼ ਸਜਾਇਆ ਗਿਆ। ਮੁਟਿਆਰਾਂ ਨੇ ਗਿੱਧਾ ਅਤੇ ਹੋਰ ਵੰਨਗੀਆਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਸਮੇਂ ਸਕੂਲ ਦੇ ਚੇਅਰਮੈਨ ਡਾ.ਦਰਸ਼ਨ ਸਿੰਘ ਗਿੱਲ ਅਤੇ ਪ੍ਰਿੰਸੀਪਲ ਪਵਨ ਕੁਮਾਰ ਠਾਕੁਰ ਨੇ ਲੇਡੀਜ਼ ਸਟਾਫ਼ ਦੀ ਸ਼ਲਾਘਾ ਕੀਤੀ। ਕੋਆਰਡੀਨੇਟਰ ਜਸਜੀਤ ਕੌਰ ਅਤੇ ਜੂਨੀਅਰ ਵਿੰਗ ਦੇ ਸਾਰੇ ਅਧਿਆਪਕਾਂ ਦਾ ਇਸ ਪ੍ਰੋਗਰਾਮ ਨੂੰ ਤਿਆਰ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement