ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਸਡੀ ਕਾਲਜ ਫਾਰ ਵਿਮੈਨ ਵਿੱਚ ਤੀਆਂ ਦੀਆਂ ਰੌਣਕਾਂ

ਤੇਗਵੀਰ ਕੌਰ ਨੂੰ ਮਿਸ ਤੀਜ ਚੁਣਿਆ; ਏਡੀਸੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਐੱਸਡੀ ਕਾਲਜ ਫਾਰ ਵਿਮੈਨ ’ਚ ਕਰਵਾਏ ਸਮਾਗਮ ਦੀ ਝਲਕ।
Advertisement

ਐੱਸਡੀ ਕਾਲਜ ਫਾਰ ਵਿਮੈਨ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਤੀਆਂ ਮਨਾਈਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰਵਾਇਤੀ ਪੁਸ਼ਾਕਾਂ ’ਚ ਗਿੱਧਾ, ਡਾਂਸ, ਬੋਲੀਆਂ ਤੇ ਹੋਰ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।

ਮੁੱਖ ਮਹਿਮਾਨ ਏਡੀਸੀ (ਜਰਨਲ) ਕਮ ਨਗਰ ਨਿਗਮ ਕਮਿਸ਼ਨਰ, ਚਾਰੂਮਿੱਤਾ ਅਤੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਕਾਲਜ ਵਿਦਿਆਰਥਣਾਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਤੀਜ ਦਾ ਤਿਉਹਾਰ ਔਰਤਾਂ ਲਈ ਰਵਾਇਤੀ ਮੰਨਿਆ ਗਿਆ ਹੈ। ਇਹ ਤਿਉਹਾਰ ਆਪਸੀ ਨਿੱਘ ਅਤੇ ਭਾਈਚਾਰਕ ਸਾਂਝ ਦਾ ਤਿਉਹਾਰ ਹੈ। ਇਸ ਮੌਕੇ ਸਵਿਤਾ ਮਿੱਤਲ, ਰਸ਼ਮੀ ਸਿੰਘਲ, ਆਸ਼ਾ ਸਿੰਗਲਾ, ਇੰਦੂ ਸ਼ਰਮਾ, ਰਿਤੂ ਸਿੰਗਲਾ, ਸੀਨਮ ਥਾਪਰ ਜੀ (ਬੈਂਕ ਮੈਨੇਜਰ ਪੀਐੱਨਬੀ) ਵਿਸੇਸ਼ ਮਹਿਮਾਨ ਸਨ।ਅਲੂਮਨੀ ਐਸੋਸੀਏਸਨ ਦੇ ਕਨਵੀਨਰ ਅਤੇ ਵਿਭਾਗ ਮੁਖੀ ਡਾ. ਪਲਵਿੰਦਰ ਕੌਰ ਨੇ ਸਟੇਜ ਦਾ ਸੰਚਾਲਨ ਕਰਦਿਆਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਅਲੂਮਨੀ, ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਜੀ ਆਇਆਂ ਆਖਿਆ। ਇਸ ਤੋਂ ਇਲਾਵਾ ਰੌਚਿਕ ਤੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਕਾਲਜ ਵਿਦਿਆਰਥਣਾਂ ਵੱਲੋਂ ਰਵਾਇਤੀ ਪੁਸਾਕਾਂ ਵਿੱਚ ਗਿੱਧਾ, ਡਾਂਸ, ਬੋਲੀਆਂ ਆਦਿ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ ।

Advertisement

ਇਸ ਮੌਕੇ ਵਿਦਿਆਰਥਣਾਂ ਨੇ ਪੀਂਘ ਝੂਟੀ ਤੇ ਹੱਥਾਂ ਤੇ ਮਹਿੰਦੀ ਲਗਾਈ। ਮਿਸ ਤੀਜ ਲਈ ਜੱਜਮੈਟ ਸਹਾਇਕ ਪ੍ਰੋਫੈਸਰ ਮਿਸਿਜ ਰਮਨਪ੍ਰੀਤ ਕੌਰ, ਮਿਸਿਜ ਸੁਸਮਾ ਗੁਪਤਾ, ਮਿਸਿਜ ਸਾਇਨਾ ਵੱਲੋਂ ਕੀਤੀ ਗਈ ਰਵਾਇਤੀ ਪੁਸ਼ਾਕ ਅਤੇ ਪ੍ਰਤਿਭਾ ਦੇ ਆਧਾਰ ਤੇ ਮਿਸ ਤੀਜ ਮਿਸ ਤੇਗਵੀਰ ਕੌਰ ਨੂੰ ਚੁਣਿਆ ਗਿਆ। ਤੀਜ ਮੇਲੇ ਦਾ ਮੁਖ ਆਕਰਸ਼ਣ ਤੀਜ ਬਜਾਰ ਅਤੇ ਪੰਜਾਬੀ ਰਵਾਇਤੀ ਪਕਵਾਨ ਸਨ। ਇਸ ਮੌਕੇ ਅਲੂਮਨੀ ਐਸ਼ੋਸੀਏਸ਼ਨ ਵੱਲੋਂ ਅਲੂਮਨੀ ਮੀਟ ਕਰਵਾਈ ਗਈ ਅਤੇ ਅਲੂਮਨੀ ਐਸ਼ੋਸੀਏਸ਼ਨ ਦੇ ਅਹੁਦੇਦਾਰਾ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ।

Advertisement