ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੇਂਟ ਕਬੀਰ ਸਕੂਲ ਵਿੱਚ ਤੀਆਂ ਦੀਆਂ ਰੌਣਕਾਂ

ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ  ਤੀਆਂ ਤੀਜ ਦੀਆਂ ਅਤੇ ਹਰਿਆਲੀ ਤੀਜ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਪਹਿਰਾਵੇ ਘੱਗਰੇ, ਪੰਜਾਬੀ ਸੂਟ, ਫੁਲਕਾਰੀ, ਪਰਾਂਦੇ ਅਤੇ ਸੱਗੀ ਫੁੱਲ ਆਦਿ ਪਹਿਣ ਕੇ ਸੱਭਿਆਚਾਰਕ...
ਸੇਂਟ ਕਬੀਰ ਸਕੂਲ ਵਿੱਚ ਵੱਖ-ਵੱਖ ਖ਼ਿਤਾਬ ਜੇਤੂ ਵਿਦਿਆਰਥਣਾਂ ਸਕੂਲ ਸਟਾਫ ਨਾਲ। -ਫੋਟੋ: ਪਵਨ ਗੋਇਲ
Advertisement

ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ  ਤੀਆਂ ਤੀਜ ਦੀਆਂ ਅਤੇ ਹਰਿਆਲੀ ਤੀਜ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਪਹਿਰਾਵੇ ਘੱਗਰੇ, ਪੰਜਾਬੀ ਸੂਟ, ਫੁਲਕਾਰੀ, ਪਰਾਂਦੇ ਅਤੇ ਸੱਗੀ ਫੁੱਲ ਆਦਿ ਪਹਿਣ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਟੱਪੇ, ਕਿਕਲੀ ਅਤੇ ਲੋਕ ਗੀਤ ਪੇਸ਼ ਕੀਤੇ। ਇਸ ਮੌਕੇ ਸੰਜਮਪ੍ਰੀਤ ਕੌਰ ਨੂੰ ਪ੍ਰੰਪਰਿਕ ਗੀਤ, ਹਰਮਨਜੋਤ ਕੌਰ ਨੂੰ ਗਿੱਧਿਆ ਦੀ ਰਾਣੀ, ਸੁਖਮਨਪ੍ਰੀਤ ਕੌਰ ਨੂੰ ਮਿਸ ਪੰਜਾਬਣ ਅਤੇ ਜਸ਼ਨਦੀਪ ਕੌਰ ਨੂੰ ਤੀਆਂ ਦੀ ਰਾਣੀ ਦਾ ਖ਼ਿਤਾਬ ਮਿਲਿਆ। ਸਕੂਲ ਦੇ ਐੱਮਡੀ ਪ੍ਰੋ. ਐੱਮਐੱਲ ਅਰੋੜਾ, ਪ੍ਰਿੰਸੀਪਲ ਕੰਚਨ, ਮੁੱਖ ਅਧਿਆਪਕਾ ਸੋਨੀਆ ਧਵਨ,  ਰਚਨਾ ਜਿੰਦਲ ਨੇ ਸਾਰਿਆਂ ਨੂੰ ਤੀਆਂ ਦੀ ਵਧਾਈ ਦਿੱਤੀ।

Advertisement
Advertisement