ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੀ ਹੋਲੀ ਹਾਰਟ ਸਕੂਲ ਵਿੱਚ ਤੀਜ ਮਨਾਈ

ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਅਤੇ ਪ੍ਰਿੰਸੀਪਲ ਗਿਤਿਕਾ ਸ਼ਰਮਾ ਦੀ ਅਗਵਾਈ ਹੇਠ ਪਿਕਨਿਕ ਅਤੇ ਤੀਜ ਮੇਲਾ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰੀਤੀ-ਰਿਵਾਜਾਂ, ਲੋਕ ਜੀਵਨ ਅਤੇ ਸੰਸਕਾਰਾਂ ਦੀ ਝਲਕ ਪੇਸ਼ ਕਰਦੀ ਪ੍ਰਦਰਸ਼ਨੀ ਖਿੱਚ...
Advertisement

ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਅਤੇ ਪ੍ਰਿੰਸੀਪਲ ਗਿਤਿਕਾ ਸ਼ਰਮਾ ਦੀ ਅਗਵਾਈ ਹੇਠ ਪਿਕਨਿਕ ਅਤੇ ਤੀਜ ਮੇਲਾ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰੀਤੀ-ਰਿਵਾਜਾਂ, ਲੋਕ ਜੀਵਨ ਅਤੇ ਸੰਸਕਾਰਾਂ ਦੀ ਝਲਕ ਪੇਸ਼ ਕਰਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਵਿਦਿਆਰਥੀਆਂ ਵੱਲੋਂ ਰਵਾਇਤੀ ਪੰਜਾਬੀ ਰਸੋਈ, ਪੁਰਾਣੇ ਬਰਤਨ, ਲੋਕ ਪਹਿਰਾਵੇ, ਟਰੈਕਟਰ, ਬੈਲਗੱਡੀ ਦੀ ਪ੍ਰਦਰਸ਼ਨੀ ਅਤੇ ਭੰਗੜੇ-ਗਿੱਧੇ ਨੂੰ ਮੰਚ ’ਤੇ ਪੇਸ਼ ਕੀਤਾ ਗਿਆ।

ਇਸ ਤੋਂ ਇਲਾਵਾ ਜਾਦੂਗਰ ਦਾ ਜਾਦੂ, ਹਾਸੇ-ਮਜ਼ਾਕ ਨਾਲ ਭਰਪੂਰ ਜੋਕਰ ਦੀਆਂ ਗੱਲਾਂ ਤੇ ਕਿਰਿਆਵਾਂ, ਅਤੇ ਰੋਮਾਂਚਕ ਬੁੱਲਰਾਈਡ, ਮੈਰੀ-ਗੋ-ਰਾਈਡ, ਜੋਰਬਿੰਗ, ਸਵਾਦੀ ਭੋਜਨ ਦੀ ਸਟਾਲ ਆਦਿ ਦਾ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ। ਊਠ ਦੀ ਸਵਾਰੀ ਵੀ ਵਿਦਿਆਰਥੀਆਂ ਲਈ ਖਾਸ ਖਿੱਚ ਦਾ ਕੇਂਦਰ ਬਣੀ।

Advertisement

ਸਕੂਲ ਚੇਅਰਮੈਨ ਅਜੇ ਜਿੰਦਲ, ਡਾਇਰੈਕਟਰ ਰਾਕੇਸ਼ ਬਾਂਸਲ ਅਤੇ ਨਿਤਿਨ ਜਿੰਦਲ ਨੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਅਤੇ ਪੂਰੇ ਸਟਾਫ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਰਚਨਾ ਗੋਇਲ ਅਤੇ ਸੀਨੀਅਰ ਕੋਆਰਡੀਨੇਟਰ ਪਰਦੀਪ ਕੌਰ ਗਰੇਵਾਲ ਵੀ ਹਾਜ਼ਰ ਸਨ।

Advertisement