ਤਸਨੀਮ ਕੌਰ ਨੇ ਦੌੜ ’ਚ ਸੋਨੇ ਦਾ ਤਗ਼ਮਾ ਜਿੱਤਿਆ
ਪਿੰਡ ਦੁੱਲੇਵਾਲਾ ਦੀ ਜੰਮਪਲ ਤਸਨੀਮ ਕੌਰ ਢਿੱਲੋਂ ਨੇ ਪੰਜਾਬ ਅਥਲੈਟਿਕ ਜੂਨੀਅਰ ਸਟੇਟ ਚੈਂਪੀਅਨਸ਼ਿਪ ’ਚ ਅੰਡਰ-18 ਵਰਗ 'ਚ 100 ਮੀਟਰ ਹਰਡਲ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਕੋਚ ਹਰਨੇਕ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਸਨੀਮ...
Advertisement
ਪਿੰਡ ਦੁੱਲੇਵਾਲਾ ਦੀ ਜੰਮਪਲ ਤਸਨੀਮ ਕੌਰ ਢਿੱਲੋਂ ਨੇ ਪੰਜਾਬ ਅਥਲੈਟਿਕ ਜੂਨੀਅਰ ਸਟੇਟ
ਚੈਂਪੀਅਨਸ਼ਿਪ ’ਚ ਅੰਡਰ-18 ਵਰਗ 'ਚ 100 ਮੀਟਰ ਹਰਡਲ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਕੋਚ ਹਰਨੇਕ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਸਨੀਮ ਪੰਜਾਬ ਪੱਧਰ 'ਤੇ ਹੋਏ ਵੱਖ ਵੱਖ ਅਥਲੈਟਿਕ ਮੁਕਾਬਲਿਆਂ ਵਿਚ 8 ਸੋਨੇ ਦੇ ਤਗਮੇ ਜਿੱਤ ਚੁੱਕੀ ਹੈ। ਅਕਾਲ ਅਕੈਡਮੀ ਭਦੌੜ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਤਸਨੀਮ ਕੌਰ ਪਬਲਿਕ ਸਟੇਡੀਅਮ ਭਦੌੜ ਵਿੱਚ ਐੱਨਆਈਐੱਸ ਕੋਚ ਹਰਨੇਕ ਸਿੰਘ ਭਾਈ ਰੂਪਾ ਤੋਂ ਸਿਖਲਾਈ ਪ੍ਰਾਪਤ ਕਰ ਰਹੀ ਹੈ। ਸੰਤ ਮਨੀ ਸਿੰਘ ਟੂਰਨਾਮੈਂਟ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਪੰਚਾਇਤ ਦੁੱਲੇਵਾਲਾ ਨੇ ਇਸ ਪ੍ਰਾਪਤੀ ਲਈ ਤਸਨੀਮ ਕੌਰ ਢਿੱਲੋਂ, ਪਿਤਾ ਰਾਜਵਿੰਦਰ ਸਿੰਘ ਢਿੱਲੋਂ, ਦਾਦਾ ਹਰਿੰਦਰ ਸਿੰਘ ਢਿੱਲੋਂ ਤੇ ਕੋਚ ਹਰਨੇਕ ਸਿੰਘ ਨੂੰ ਵਧਾਈ ਦਿੱਤੀ ਹੈ। =
Advertisement
Advertisement