ਜ਼ਿਲ੍ਹਾ ਪੱਧਰੀ ਖੇਡਾਂ ’ਚ ਟੰਡਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
69ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਮਾਨਾ ਪਿੰਡੀ ਵਿੱਚ ਕਰਵਾਏ ਗਏ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਖੇਡਦੇ ਹੋਏ ਅੰਡਰ-14 ਅਤੇ ਅੰਡਰ-17 ਵਿੱਚ ਗੁਰਲੀਨ ਸਿੰਘ, ਨੈਤਿਕ ਬਾਂਸਲ ਅਤੇ ਗੁਰਜਾਪ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ। ਗੁਰਲੀਨ ਸਿੰਘ ਅਤੇ ਨੈਤਿਕ ਬਾਂਸਲ ਨੇ ਅੰਡਰ-17 ਵਿੱਚ ਸੋਨ ਤਗਮਾ ਜਿੱਤਿਆ। ਗੁਰਜਾਪ ਸਿੰਘ ਅਤੇ ਨੈਤਿਕ ਬਾਂਸਲ ਸੂਬਾਈ ਮੁਕਾਬਲੇ ਲਈ ਚੁਣੇ ਗਏ। ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ 69ਵੀ ਜ਼ਿਲ੍ਹਾ ਪੱਧਰ ਸਕੂਲ ਖੇਡਾਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ। ਉਨ੍ਹਾਂ ਸਕੂਲ ਕੋਚ ਰੋਹਨ ਸ਼ਰਮਾ ਅਤੇ ਰਾਹੁਲ ਸ਼ਰਮਾ ਨੂੰ ਵਧਾਈ ਦਿੱਤੀ। ਸਕੂਲ ਦੇ ਐੱਮ ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀ ਹਰ ਖੇਡ ਵਿਚ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲੇ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਤਿਆਰ ਕਰਦੇ ਹਨ। ਉਨ੍ਹਾਂ ਸੋਨੇ ਦੇ ਤਗਮਾ ਜੇਤੂ ਖਿਡਾਰੀਆਂ ਦੇ ਅਧਿਆਪਕਾਂ ’ਤੇ ਮਾਪਿਆਂ ਨੂੰ ਵਧਾਈ ਦਿੱਤੀ।