ਤਾਮਕੋਟ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਿੰਡ ਤਾਮਕੋਟ ਦੇ 28 ਸਾਲਾ ਫੌਜੀ ਜਵਾਨ ਰਾਜਵੀਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਫੌਜ ਦੀ ਟੁਕੜੀ ਨੇ ਸ਼ਹੀਦ ਰਾਜਵੀਰ ਸਿੰਘ ਨੂੰ ਸਲਾਮੀ...
Advertisement
ਪਿੰਡ ਤਾਮਕੋਟ ਦੇ 28 ਸਾਲਾ ਫੌਜੀ ਜਵਾਨ ਰਾਜਵੀਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਫੌਜ ਦੀ ਟੁਕੜੀ ਨੇ ਸ਼ਹੀਦ ਰਾਜਵੀਰ ਸਿੰਘ ਨੂੰ ਸਲਾਮੀ ਦਿੱਤੀ। ਜਿਵੇਂ ਹੀ ਸ਼ਹੀਦ ਰਾਜਵੀਰ ਸਿੰਘ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਤਾਮਕੋਟ ਪਹੁੰਚੀ, ਪੂਰਾ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਦੀ ਅੰਤਿਮ ਯਾਤਰਾ ਦੌਰਾਨ ਪਿੰਡ ਵਾਸੀ ਉਸ ’ਤੇ ਫੁੱਲ ਵਰ੍ਹਾ ਰਹੇ ਸਨ ਅਤੇ ‘ਸ਼ਹੀਦ ਰਾਜਵੀਰ ਸਿੰਘ ਅਮਰ ਰਹੇ’ ਦੇ ਨਾਅਰੇ ਲਗਾ ਰਹੇ ਸਨ।
ਸ਼ਹੀਦ ਰਾਜਵੀਰ ਸਿੰਘ ਸਾਲ-2017 ਦੌਰਾਨ ਇੰਜਨੀਅਰਿੰਗ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਤੇ ਵਰਤਮਾਨ ਵਿੱਚ ਅਸਾਮ ਦੇ ਡਿਬਰੂਗੜ੍ਹ ਵਿੱਚ ਤਾਇਨਾਤ ਸੀ। ਉਸ ਦੇ ਪਰਿਵਾਰ ’ਚ ਮਾਪੇ, ਪਤਨੀ ਤੇ ਤਿੰਨ ਸਾਲਾ ਧੀ ਹੈ।
Advertisement
Advertisement