ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਕਸਾਲੀ ‘ਆਪ’ ਆਗੂ ’ਤੇ ਹਮਲਾ; ਪਿਸਤੌਲ ਖੋਹੀ

ਟਰੱਕ ਯੂਨੀਅਨ ਪ੍ਰਧਾਨ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
Advertisement

 

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 14 ਜੁਲਾਈ

ਇਥੇ ਟਕਸਾਲੀ ‘ਆਪ’ ਆਗੂ ਉੱਤੇ ਪਾਰਟੀ ਨਾਲ ਜੁੜੇ ਲੋਕਾਂ ਵੱਲੋਂ ਹਮਲਾ ਕਰਕੇ ਉਸ ਦੀ ਲਾਇਸੈਂਸੀ ਪਿਸਤੌਲ ਅਤੇ ਸੋਨੇ ਦੀ ਚੈਨੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਦੱਖਣੀ ਪੁਲੀਸ ਨੇ ਸਥਾਨਕ ਟਰੱਕ ਯੂਨੀਅਨ ਪ੍ਰਧਾਨ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਗੁਲਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਿਸਟਲ ਅਤੇ ਚੈਨੀ ਖੋਹਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਟੀ ਦੱਖਣੀ ਵਿਖੇ ਅਮਿਤ ਪੁਰੀ ਨੇ ਦਰਜ ਕਰਵਾਈ ਐਫ਼ਆਈਆਰ ਵਿਚ ਆਖਿਆ ਕਿ ਉਹ 12 ਜੁਲਾਈ ਦੀ ਰਾਤ ਕਰੀਬ 9 ਵਜੇ ਆਪਣੇ ਘਰ ਸੀ ਤਾਂ ਸਥਾਨਕ ਟਰੱਕ ਯੂਨੀਅਨ ਪ੍ਰਧਾਨ ਆਗਿਆ ਪਾਲ ਸਿੰਘ ਨੇ ਫੋਨ ਕਰਕੇ ਘਰ ਤੋਂ ਬਾਹਰ ਸੱਦਿਆ। ਉਹ ਘਰ ਤੋਂ ਨਿਕਲਣ ਵੇੇਲੇ ਆਪਣਾ ਲਾਇਸੈਂਸੀ ਪਿਸਟਲ 32 ਬੋਰ ਸਮੇਤ 9 ਕਾਰਤੂਸ ਨਾਲ ਲੈ ਕੇ ਘਰ ਤੋਂ ਬਾਹਰ ਆਇਆ ਤਾਂ ਆਗਿਆ ਪਾਲ ਸਿੰਘ ਥਾਰ ਗੱਡੀ ਵਿਚ ਸੀ। ਅਤੇ ਉਸ ਨਾਲ ਸੰਜੇ ਸ਼ਰਮਾ ਇਨ੍ਹਾਂ ਦੋਵਾਂ ਕੋਲ ਪਿਸਟਲ ਅਤੇ ਚੂਚਾ ਨਾਮ ਦੇ ਨੌਜਵਾਨ ਕੋਲ ਖੰਡਾ ਸੀ ਅਤੇ ਕੁਝ ਹੋਰ ਅਣਪਛਾਤਿਆਂ ਕੋਲ ਬੇਸਬਾਲ ਸਨ। ਇਸ ਦੌਰਾਨ ਉਨ੍ਹਾਂ ਮਾਰੂ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ। ਪੀੜਤ ਦਾ ਦੋਸ਼ ਹੈ ਕਿ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਕ ਨੇ ਉਸਦੇ ਗਲ ਵਿਚੋਂ ਚੈਨੀ ਖਿੱਚ ਲਈ ਅਤੇ ਇੱਕ ਨੇ ਉਸ ਦਾ ਲਾਇਸੈਂਸੀ 32 ਬੋਰ ਪਿਸਟਲ ਖੋਹ ਲਿਆ। ਉਥੇ ਇਕੱਠ ਹੋ ਗਿਆ ਤਾਂ ਹਮਲਾਵਰ ਫ਼ਰਾਰ ਹੋ ਗਏ। ਉਹ ਪਹਿਲਾਂ ਸਿਵਲ ਹਸਪਤਾਲ ਵਿਚ ਦਾਖਲ ਸੀ ਪਰ ਹੁਣ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹੈ।

 

Advertisement