ਤਾਜੋਕੇ ਦੀ ਗ੍ਰਾਮ ਸਭਾ ਵੱਲੋਂ ਮੁਆਵਜ਼ੇ ਲਈ ਮਤਾ ਪਾਸ
                    ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਤਾਜੋਕੇ ਵਿੱਚ ਗ੍ਰਾਮ ਸਭਾ ਦਾ ਇਜਲਾਸ ਕੀਤਾ ਗਿਆ। ਇਜਲਾਸ ਵਿਚ ਪਿੰਡ ਵਾਸੀ ਵੀ ਮੌਜੂਦ ਰਹੇ। ਇਸ ਦੌਰਾਨ ਭਾਰੀ ਮੀਂਹ, ਖ਼ਰਾਬ ਮੌਸਮ, ਪਾਣੀ ਚੜ੍ਹਨ ਕਰਕੇ ਨੁਕਸਾਨੇ ਗਏ ਘਰਾਂ ਅਤੇ ਫ਼ਸਲਾਂ ਆਦਿ ਦੀ ਪ੍ਰਸ਼ਾਸਨ ਵੱਲੋਂ ਦਿੱਤੀ...
                
        
        
    
                 Advertisement 
                
 
            
        ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਤਾਜੋਕੇ ਵਿੱਚ ਗ੍ਰਾਮ ਸਭਾ ਦਾ ਇਜਲਾਸ ਕੀਤਾ ਗਿਆ। ਇਜਲਾਸ ਵਿਚ ਪਿੰਡ ਵਾਸੀ ਵੀ ਮੌਜੂਦ ਰਹੇ। ਇਸ ਦੌਰਾਨ ਭਾਰੀ ਮੀਂਹ, ਖ਼ਰਾਬ ਮੌਸਮ, ਪਾਣੀ ਚੜ੍ਹਨ ਕਰਕੇ ਨੁਕਸਾਨੇ ਗਏ ਘਰਾਂ ਅਤੇ ਫ਼ਸਲਾਂ ਆਦਿ ਦੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣ ਵਾਲੀ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਤਾਂ ਜੋ ਫਾਰਮ ਭਰਾ ਕੇ ਬਣਦਾ ਮੁਆਵਜ਼ਾ ਲੋੜਵੰਦਾ ਨੂੰ ਜਲਦੀ ਤੋਂ ਜਲਦੀ ਦਿਵਾਇਆ ਜਾ ਸਕੇ। ਪੰਚਾਇਤ ਸੈਕਟਰੀ ਰਿਸ਼ਭ ਵਾਲੀਆ ਨੇ ਦੱਸਿਆ ਕਿ ਲੋਕਾਂ ਦੇ ਘਰਾਂ, ਖੇਤਾਂ ਅਤੇ ਸਰਕਾਰੀ ਇਮਾਰਤਾਂ ਨੂੰ ਪਹੁੰਚੇ ਨੁਕਸਾਨ ਬਾਰੇ ਚਰਚਾ ਕੀਤੀ ਗਈ ਅਤੇ ਪ੍ਰਭਾਵਿਤ ਥਾਂਵਾਂ ਦੀ ਸੂਚੀ ਬਣਾਈ ਗਈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਪਟਵਾਰੀਆਂ ਵੱਲੋਂ ਗਿਰਦਾਵਰੀ ਛੇਤੀ ਕਰਨ ਅਤੇ ਹੜ੍ਹਾਂ ਦੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਪ੍ਰਸਾਸ਼ਨ ਨੂੰ ਜਲਦੀ ਕਾਰਵਾਈ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਰਪੰਚ ਕਰਨਦੀਪ ਸਿੰਘ, ਨਿਰਭੈ ਸਿੰਘ ਬੱਬਲੀ, ਹਾਕਮ ਸਿੰਘ ਚੌਹਾਨ, ਗੁਰਤੇਜ ਸਿੰਘ, ਬਲਾ ਸਰਪੰਚ ਕਾਹਨੇਕੇ ਅਤੇ ਪਿੰਡ ਵਾਸੀ ਹਾਜ਼ਰ ਸਨ।
                 Advertisement 
                
 
            
        
                 Advertisement 
                
 
            
        