ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੇਬਲ ਟੈਨਿਸ ਖਿਡਾਰੀ ਪਾਰਸ ਨੇ ਸੋਨ ਤਗ਼ਮਾ ਜਿੱਤਿਆ

ਬਰਨਾਲਾ ਕਲੱਬ ਵਿਖੇ ਹੋਈਆਂ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ, ਖਿਡਾਰੀ ਪਾਰਸ ਕੁਮਾਰ ਨੇ ਟੇਬਲ ਟੈਨਿਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਸਰਵਹਿਤਕਾਰੀ ਵਿਦਿਆ ਮੰਦਰ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਪਾਰਸ ਕੁਮਾਰ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਖਾਸ...
ਜੇਤੂ ਖਿਡਾਰੀ ਪਾਰਸ ਕੁਮਾਰ ਆਪਣੇ ਤਗ਼ਮਿਆਂ ਨਾਲ।  
Advertisement

ਬਰਨਾਲਾ ਕਲੱਬ ਵਿਖੇ ਹੋਈਆਂ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ, ਖਿਡਾਰੀ ਪਾਰਸ ਕੁਮਾਰ ਨੇ ਟੇਬਲ ਟੈਨਿਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਸਰਵਹਿਤਕਾਰੀ ਵਿਦਿਆ ਮੰਦਰ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਪਾਰਸ ਕੁਮਾਰ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਖਾਸ ਕਰਕੇ ਟੇਬਲ ਟੈਨਿਸ ਵਿੱਚ ਦਿਲਚਸਪੀ ਲਈ ਅਤੇ ਕਈ ਤਗਮੇ ਜਿੱਤੇ। ਪਾਰਸ ਦੇ ਪਿਤਾ ਨਿਰਮਲ ਕੁਮਾਰ ਨੇ ਦੱਸਿਆ ਕਿ ਪਾਰਸ ਕੁਮਾਰ ਨੇ ਪਿਛਲੇ 6 ਸਾਲਾਂ ਵਿੱਚ ਅੰਡਰ-13, ਅੰਡਰ-15, ਅੰਡਰ-17 ਟੇਬਲ ਟੈਨਿਸ ਖੇਡਾਂ ਦੀ ਦੁਨੀਆ ਵਿੱਚ ਕਈ ਰਿਕਾਰਡ ਬਣਾਏ ਹਨ। ਉਸ ਨੇ 2019 ਵਿੱਚ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ, 2022 ਵਿੱਚ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ, 2023 ਵਿੱਚ ਜ਼ਿਲ੍ਹਾ ਪੱਧਰੀ ਓਪਨ ਅਤੇ ਅੰਤਰ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਸਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕਰਕੇ ਇੱਕ ਰਿਕਾਰਡ ਬਣਾਇਆ। ਪਾਰਸ ਕੁਮਾਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਕੋਚ ਵਰਿੰਦਰਜੀਤ ਕੌਰ ਅਤੇ ਆਪਣੇ ਮਾਪਿਆਂ ਨੂੰ ਦਿੱਤਾ ਜਿਨ੍ਹਾਂ ਦੇ ਕਾਰਨ ਇਹ ਸਭ ਸੰਭਵ ਹੋਇਆ ਹੈ।

Advertisement

Advertisement