ਸਵੱਛਤਾ ਪਖਵਾੜਾ: ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿੱਚ ਇੰਚਾਰਜ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਵਿੱਚ ਸਵੱਛਤਾ ਪਖਵਾੜਾ ਮਨਾਇਆ ਗਿਆ। ਇਸ ਦੌਰਾਨ ਸਾਇੰਸ ਅਧਿਆਪਕਾਵਾਂ ਮੀਨਾਕਸ਼ੀ ਧਵਨ, ਗੁਰਪ੍ਰੀਤ ਕੌਰ ਅਤੇ ਰਜਨੀ ਬਾਲਾ ਨੇ ਸਕੂਲ ਵਿੱਚ ਸਫਾਈ ਅਤੇ ਸਵੱਛਤਾ ਨੂੰ...
Advertisement
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿੱਚ ਇੰਚਾਰਜ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਵਿੱਚ ਸਵੱਛਤਾ ਪਖਵਾੜਾ ਮਨਾਇਆ ਗਿਆ। ਇਸ ਦੌਰਾਨ ਸਾਇੰਸ ਅਧਿਆਪਕਾਵਾਂ ਮੀਨਾਕਸ਼ੀ ਧਵਨ, ਗੁਰਪ੍ਰੀਤ ਕੌਰ ਅਤੇ ਰਜਨੀ ਬਾਲਾ ਨੇ ਸਕੂਲ ਵਿੱਚ ਸਫਾਈ ਅਤੇ ਸਵੱਛਤਾ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਸਲੋਗਨ ਲੇਖ ਮੁਕਾਬਲੇ, ਪੇਂਟਿੰਗ ਮੁਕਾਬਲੇ, ਕੁਇਜ਼ ਮੁਕਾਬਲੇ, ਰੰਗੋਲੀ ਮੁਕਾਬਲੇ ਕਰਵਾਏ ਗਏ ਅਤੇ ਸਲੋਗਨ ਅਤੇ ਪੇਂਟਿੰਗਾਂ ਲੈ ਕੇ ਸਕੂਲ ਦੇ ਬਾਹਰ ਜਾਗਰੂਕ ਰੈਲੀ ਕੀਤੀ ਗਈ। ਇਸ ਮੌਕੇ ਰਵਿੰਦਰ ਸਿੰਘ (ਡੀਪੀਈ), ਗੁਰਮੇਲ ਸਿੰਘ ਅਤੇ ਸਮੂਹ ਸਟਾਫ ਨੇ ਸਹਿਯੋਗ ਦਿੱਤਾ।
Advertisement
Advertisement