ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣੇ ਸੁਨੀਲ ਕੁਮਾਰ ਨੀਨੂੰ

ਵਿਸ਼ਾਲ ਜੈਨ ਗੋਲਡੀ ਸੀਨੀਅਰ ਮੀਤ ਪ੍ਰਧਾਨ ਤੇ ਦਵਿੰਦਰ ਜਿੰਦਲ ਮੀਤ ਪ੍ਰਧਾਨ ਚੁਣੇ; ਵਿਰੋਧੀ ਧਿਰ ਵੱਲੋਂ ਚੋਣ ਨੂੰ ਚੁਣੌਤੀ ਦੇਣ ਦੀ ਚਿਤਾਵਨੀ
ਨਗਰ ਕੌਂਸਲ ਮਾਨਸਾ ਦੇ ਨਵੇਂ ਅਹੁਦੇਦਾਰਾਂ ਤੇ ਵਿਧਾਇਕ ਵਿਜੈ ਸਿੰਗਲਾ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਸੁਰੇਸ਼
Advertisement

ਨਗਰ ਕੌਂਸਲ ਮਾਨਸਾ ਦੇ ਅਹੁਦੇਦਾਰਾਂ ਦੀ ਬੱਚਤ ਭਵਨ ਵਿੱਜ ਹੋਈ ਚੋਣ ਵਿੱਚ ਸੁਨੀਲ ਨੀਨੂੰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਜਦੋਂਕਿ ਸੀਨੀਅਰ ਮੀਤ ਪ੍ਰਧਾਨ ਲਈ ਵਿਸ਼ਾਲ ਜੈਨ ਗੋਲਡੀ ਤੇ ਮੀਤ ਪ੍ਰਧਾਨ ਲਈ ਦਵਿੰਦਰ ਜਿੰਦਲ ਦੀ ਚੋਣ ਕੀਤੀ ਗਈ ਹੈ। ਦੂਜੇ ਪਾਸੇ ਕੁਝ ਕੌਂਸਲਰਾਂ ਨੇ ਨਾਅਰੇਬਾਜ਼ੀ ਕਰਕੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਕਰਨ ਅਤੇ ਇਸ ਚੋਣ ਨੂੰ ਗਲਤ ਤਰੀਕੇ ਨਾਲ ਕਰਵਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਵਿਧਾਇਕ, ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਮਾਨਸਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ ਦੀ ਅਗਵਾਈ ’ਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਦੀ ਚੋਣ ਵੋਟਿੰਗ ਰਾਹੀਂ ਕਰਵਾਈ ਗਈ, ਜਿਸ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਨੀਨੂੰ ਨੂੰ ਪ੍ਰਧਾਨ, ਵਿਸ਼ਾਲ ਜੈਨ ਗੋਲਡੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਦਵਿੰਦਰ ਜਿੰਦਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਦੋਂ ਇਹ ਐਲਾਨ ਕੀਤਾ ਗਿਆ ਤਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ’ਚ ਖੜੇ ਨੇਮ ਚੰਦ, ਕੌਂਸਲਰ ਪ੍ਰੇਮ ਸਾਗਰ ਭੋਲਾ ਤੇ ਪਵਨ ਕੁਮਾਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Advertisement

ਕੌਂਸਲਰ ਨੇਮ ਚੰਦ ਤੇ ਪ੍ਰੇਮ ਸਾਗਰ ਭੋਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕੋਈ ਚੋਣ ਹੀ ਨਹੀਂ ਹੈ, ਪ੍ਰਸ਼ਾਸਨ ਵੱਲੋਂ ਸਰਕਾਰ ਦੇ ਇਸ਼ਾਰੇ ’ਤੇ ਆਪਣੇ ਕੌਂਸਲਰਾਂ ਦੇ ਜੇਤੂ ਹੋਣ ਹੋਣ ਦੇ ਐਲਾਨ ਹੀ ਕੀਤੇ ਗਏ ਹਨ, ਵੋਟਾਂ ਤਾਂ ਸਿਰਫ਼ ਖਾਨਾਪੂਰਤੀ ਤੇ ਦਿਖਾਵੇ ਲਈ ਪਵਾਈਆਂ, ਜਦੋਂ ਕਿ ਜੇਤੂ ਦਾ ਫ਼ੈਸਲਾ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀ ਚੋਣ ਸਿਰਫ਼ ਦਿਖਾਵਾ ਸੀ, ਜਿਸ ਨੂੰ ਉਹ ਕਾਨੂੰਨੀ ਚੁਣੌਤੀ ਦੇਣਗੇ ਤੇ ਇਸ ਪ੍ਰਤੀ ਪ੍ਰਦਰਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਿਹੜੀ ਚੋਣ ਹੈ, ਜਿਸ ’ਚ ਜਿੱਤੇ ਨੂੰ ਹਾਰਿਆ ਤੇ ਹਾਰੇ ਨੂੰ ਜੇਤੂ ਬਣਾ ਦਿੱਤਾ।

ਉਧਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਸੁਨੀਲ ਨੀਨੂ ਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਉਹ ਸ਼ਹਿਰ ਲਈ ਕੰਮ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਵੰਡੇ, ਗੁਲਾਲ ਖੇਡਕੇ ਖੁਸ਼ੀ ਮਨਾਈ।

ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ, ਕੋਈ ਧੱਕੇਸ਼ਾਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਭ ਅਹੁਦੇਦਾਰ ਵਧੀਆ ਚੁਣੇ ਗਏ ਹਨ ਤੇ ਸ਼ਹਿਰ ਦੇ ਵਿਕਾਸ ਕੰਮ ਉਨਾਂ ਦੀ ਅਗਵਾਈ ’ਚ ਨਿੱਘਰ ਉਪਰਾਲੇ ਨਾਲ ਬਾਖੂਬੀ ਹੋਣਗੇ।

Advertisement
Show comments