ਸੁਖਪਾਲ ਸਿੰਘ ਬਣੇ ਡੱਬਵਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਬਾਰ ਐਸੋਸੀਏਸ਼ਨ ਡੱਬਵਾਲੀ ਦੇ ਚੋਣ ਵਿੱਚ ਸੁਖਪਾਲ ਸਿੰਘ ਪ੍ਰਧਾਨ ਚੁਣੇ ਗਏ ਹਨ। ਉਨਾਂ ਇੰਦਰਜੀਤ ਸਿੰਘ ਨੂੰ 29 ਵੋਟਾਂ ਦੇ ਅੰਤਰ ਨਾਲ ਹਰਾਇਆ। ਸੁਖਪਾਲ ਸਿੰਘ ਨੂੰ 117 ਅਤੇ ਇੰਦਰਜੀਤ ਸਿੰਘ ਨੂੰ 88 ਵੋਟ ਪਏ। ਬਾਰ ਐਸੋਸੀਏਸ਼ਨ ਦੇ...
Advertisement
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਬਾਰ ਐਸੋਸੀਏਸ਼ਨ ਡੱਬਵਾਲੀ ਦੇ ਚੋਣ ਵਿੱਚ ਸੁਖਪਾਲ ਸਿੰਘ ਪ੍ਰਧਾਨ ਚੁਣੇ ਗਏ ਹਨ। ਉਨਾਂ ਇੰਦਰਜੀਤ ਸਿੰਘ ਨੂੰ 29 ਵੋਟਾਂ ਦੇ ਅੰਤਰ ਨਾਲ ਹਰਾਇਆ। ਸੁਖਪਾਲ ਸਿੰਘ ਨੂੰ 117 ਅਤੇ ਇੰਦਰਜੀਤ ਸਿੰਘ ਨੂੰ 88 ਵੋਟ ਪਏ। ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਦੀ ਚੋਣ ਵਿੱਚ ਸੁਰਿੰਦਰ ਪਾਰੀਕ (119) ਨੇ ਅਮਰ ਸਿੰਘ (96 ਵੋਟ) ਨੂੰ 23 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਕੱਤਰ ਅਹੁਦੇ ਦੀ ਚੋਣ ਵਿੱਚ ਬਲਜਿੰਦਰ ਸਿੰਘ ਬਰਾੜ (111 ਵੋਟਾਂ) ਨੇ ਅਮਨਦੀਪ (96) ਨੂੰ 15 ਵੋਟਾਂ ਨਾਲ ਸ਼ਿਕਸਤ ਦਿੱਤੀ। ਚੋਣ ਅਧਿਕਾਰੀ ਵਾਈ.ਕੇ ਸ਼ਰਮਾ ਅਤੇ ਜਤਿੰਦਰ ਦੰਦੀਵਾਲਾ ਨੇ ਦੱਸਿਆ ਕਿ ਕੁੱਲ 207 ਵੋਟ ਭੁਗਤੇ, ਜਿਲਾਂ ਵਿੱਚੋਂ 2 ਵੋਟ ਰੱਦ ਹੋ ਗਏ।
Advertisement
Advertisement