ਸੁਖਬੀਰ ਨੇ ਮੋਹਿਤ ਗੁਪਤਾ ਨਾਲ ਦੁੱਖ ਸਾਂਝਾ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਪ੍ਰਧਾਨ ਸੁਖਬੀਰ ਬਾਦਲ ਅੱਜ ਦੁਪਹਿਰ ਸਮੇਂ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਦੇ ਘਰ ਭੱਚੋ ਮੰਡੀ ਵਿੱਚ ਉਨ੍ਹਾਂ ਦੇ ਪਿਤਾ ਪਵਨ ਗੁਪਤਾ ਦੇ ਹੋਏ ਦਿਹਾਂਤ ’ਤੇ ਸੋਗ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਨ੍ਹਾਂ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਪ੍ਰਧਾਨ ਸੁਖਬੀਰ ਬਾਦਲ ਅੱਜ ਦੁਪਹਿਰ ਸਮੇਂ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਦੇ ਘਰ ਭੱਚੋ ਮੰਡੀ ਵਿੱਚ ਉਨ੍ਹਾਂ ਦੇ ਪਿਤਾ ਪਵਨ ਗੁਪਤਾ ਦੇ ਹੋਏ ਦਿਹਾਂਤ ’ਤੇ ਸੋਗ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਨ੍ਹਾਂ ਪਰਿਵਾਰਕ ਮੈਂਬਰਾਂ ਕਾਂਤਾ ਰਾਣੀ, ਮੋਹਿਤ ਗੁਪਤਾ, ਵਿਨੈ ਗੁਪਤਾ, ਦਵਿੰਦਰ ਪਾਲ ਗੁਪਤਾ, ਅਮਨ ਗੁਪਤਾ, ਲਕਸ਼ ਗੁਪਤਾ, ਡਾਬਰ ਗੁਪਤਾ ਅਤੇ ਰਣਬੀਰ ਗੁਪਤਾ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਉਸ ਦੀ ਰਜ਼ਾ ਵਿੱਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ’ਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਸਮੁੱਚਾ ਅਕਾਲੀ ਦਲ ਪਰਿਵਾਰ ਦੇ ਨਾਲ ਖੜ੍ਹਾ ਹੈ। ਇਸ ਮੌਕੇ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ, ਮਾਨ ਸਿੰਘ ਗੁਰੂ, ਨਰਦੀਪ ਗਰਗ, ਸ਼ਿਵਨੰਦਨ ਗਰਗ, ਸਾਧੂ ਸਿੰਘ ਸ਼ਰਮਾ, ਰਕੇਸ਼ ਗਰਗ, ਬਲਕਾਰ ਸਿੰਘ, ਅਸ਼ੋਕ ਬਾਂਸਲ ਅਤੇ ਨਵੀ ਗਰਗ ਆਦਿ ਹਾਜ਼ਰ ਸਨ।
Advertisement
Advertisement