ਸ਼ੂਗਰਫ਼ੈੱਡ ਦਾ ‘ਚੜ੍ਹਦੀਕਲਾ’ ਮਿਸ਼ਨ ’ਚ 20.30 ਲੱਖ ਦਾ ਯੋਗਦਾਨ
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਬਣਾਏ ਮਿਸ਼ਨ ‘ਚੜ੍ਹਦੀਕਲਾ’ ਲਈ ਸ਼ੂਗਰਫ਼ੈੱਡ ਪੰਜਾਬ ਵੱਲੋਂ 20.30 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਇਸ ਰਕਮ ਦਾ ਚੈੱਕ ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪਿਆ।
ਸ੍ਰੀ ਜੀਦਾ ਨੇ ਕਿਹਾ ਕਿ ਹੜ੍ਹਾਂ ਕਾਰਨ ਲੱਖਾਂ ਪੰਜਾਬੀਆਂ ਨੂੰ ਖ਼ਮਿਆਜ਼ਾ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਦਰਜਨਾਂ ਵਿਅਕਤੀਆਂ ਸਣੇ ਅਨੇਕਾਂ ਜੀਵਾਂ ਨੂੰ ਇਸ ਕੁਦਰਤੀ ਕਰੋਪੀ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਤੇ ਫ਼ਸਲਾਂ ਦਾ ਨੁਕਸਾਨ ਇਸ ਤੋਂ ਵੱਖਰਾ ਹੈ। ਉਨ੍ਹਾਂ ਆਖਿਆ ਕਿ ਜ਼ਿੰਦਾ ਦਿਲ ਪੰਜਾਬੀ ਮੁੱਢ ਕਦੀਮ ਤੋਂ ਹੀ ਅਜਿਹੀਆਂ ਮੁਸ਼ਕਿਲਾਂ ਨਾਲ ਸਿਦਕ ਦਿਲੀ ਨਾਲ ਟਾਕਰਾ ਕਰਦੇ ਆਏ ਹਨ ਅਤੇ ਯਕੀਨਨ ਹੁਣ ਵੀ ਉਹ ਦ੍ਰਿੜਤਾ ਨਾਲ ਇਸ ਕੁਦਰਤੀ ਮਾਰ ’ਚੋਂ ਫਿਰ ਹੌਸਲੇ ਨਾਲ ਉੱਭਰਨਗੇ। ਉਨ੍ਹਾਂ ਕਿਹਾ ਕਿ ਸ਼ੂਗਰਫ਼ੈੱਡ ਅਦਾਰੇ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਇਸ ਯੱਗ ’ਚ ਤਿਲ ਫੁੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰ ਤਰ੍ਹਾਂ ਦੀ ਹੋਰ ਮਦਦ ਲਈ ਸੰਭਵ ਯਤਨ ਜਾਰੀ ਰਹਿਣਗੇ।
