ਖੇਡਾਂ ਵਿੱਚ ਸੁਦੇਸ਼ ਵਾਟਿਕਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਤਗ਼ਮੇ ਜਿੱਤੇ
Advertisement
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੇ ਖਿਡਾਰੀਆਂ ਨੇ ਪ੍ਰਾਇਮਰੀ ਸੈਂਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਚੇਅਰਮੈਨ ਵਿਨੋਦ ਖੁਰਾਣਾ ਅਤੇ ਪ੍ਰਿੰਸੀਪਲ ਮੀਨੂੰ ਗਰਗ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਹਾਕੀ ਅਤੇ ਬੈਡਮਿੰਟਨ (ਡਬਲ) ਵਿੱਚ ਪਹਿਲੇ ਸਥਾਨ ਪ੍ਰਾਪਤ ਕਰਕੇ ਸੋਨੇ ਦੇ ਤਗਮੇ ਹਾਸਲ ਕੀਤੇ ਹਨ। ਜਦ ਕਿ ਬੈਡਮਿੰਟਨ ਸਿੰਗਲ ਵਿੱਚ ਲੜਕੇ ਅਤੇ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦੇ ਤਗ਼ਮੇ ਜਿੱਤੇ। ਯੋਗ ਵਿੱਚ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਫੁਟਬਾਲ ਵਿੱਚ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਚੇਅਰਮੈਨ ਵਿਨੋਦ ਖੁਰਾਣਾ, ਪ੍ਰਿੰਸੀਪਲ ਮੀਨੂੰ ਗਰਗ, ਸਕੂਲ ਕੋਆਰਡੀਨੇਟਰ ਬੇਅੰਤ ਕੌਰ ਅਤੇ ਜੂਨੀਅਰ ਵਿੰਗ ਦੇ ਕੋਆਰਡੀਨੇਟਰ ਕਿਰਨਦੀਪ ਕੌਰ ਨੇ ਡੀਪੀ ਸੌਰਭ ਅਤੇ ਟੀਮ ਇੰਚਾਰਜ ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਖਬੀਰ ਕੌਰ, ਕਰਮਜੀਤ ਕੌਰ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀਆਂ ਅਤੇ ਬਲਾਕ ਪੱਧਰੀ ਖੇਡਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Advertisement
Advertisement