ਪਰਾਲੀ ਪ੍ਰਬੰਧਨ: ਖੇਤੀ ਵਿਗਿਆਨੀ ਡਾ. ਬਰਾੜ ਕਿਸਾਨਾਂ ਲਈ ਰੋਲ ਮਾਡਲ ਬਣੇ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਕਦੇ ਅੱਗ ਨਹੀਂ ਲਾਈ
Advertisement
ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਕਿਸਾਨਾਂ ਲਈ ਰੋਲ ਮਾਡਲ ਸਾਬਤ ਹੋਏ ਹਨ। ਪਰਾਲੀ ਪ੍ਰਬੰਧਨ ’ਚ ਨਵੀਨਤਾ ਲਈ ਜਾਣੇ ਜਾਂਦੇ ਅਤੇ ਖੇਤੀਬਾੜੀ ਵਿਭਾਗ ’ਚੋਂ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਜਸਵਿੰਦਰ ਸਿੰਘ ਬਰਾੜ ਨੂੰ ਸਰਕਾਰ ਵੱਲੋਂ ਅਨੇਕਾਂ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਹਨ ਤੇ ਉਹ ਪਹਿਲੇ ਵਿਭਾਗੀ ਅਧਿਕਾਰੀ ਹਨ ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੇ ਸੇਵਾਮੁਕਤੀ ’ਤੇ ਸੋਨੇ ਦਾ ਕੈਂਠਾ ਭੇਟ ਕਰ ਕੇ ਸਨਮਾਨਿਤ ਕੀਤਾ। ਉਨ੍ਹਾਂ ਕਦੇ ਵੀ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਸਾਬਿਤ ਕਰ ਦਿੱਤਾ ਕਿ ਸਹੀ ਤਕਨੀਕ, ਵਿਗਿਆਨਕ ਸੋਚ ਅਤੇ ਦ੍ਰਿੜ ਇਰਾਦੇ ਨਾਲ ਵੱਡੀਆਂ ਚੁਣੌਤੀਆਂ ਦਾ ਸਫ਼ਲ ਹੱਲ ਲੱਭਿਆ ਜਾ ਸਕਦਾ ਹੈ। ਉਨ੍ਹਾਂ ਦਾ ਖੇਤੀ ਵਿੱਚ ਨਵੀਨਤਾ ਅਤੇ ਸਥਿਰਤਾ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਸਲ ਗੱਲ ਤਾਂ ਮੁੱਦਾ ਪਰਾਲੀ ਨਹੀਂ ਸਗੋਂ ਝੋਨੇ ਦੀ ਫ਼ਸਲ ਤੋਂ ਬਾਅਦ ਕਣਕ ਦੀ ਬਿਜਾਈ ਹੈ। ਹਰ ਸਾਲ ਜਦੋਂ ਝੋਨੇ ਦੀ ਕਟਾਈ ਸ਼ੁਰੂ ਹੁੰਦੀ ਹੈ ਤਾਂ ਪਰਾਲੀ ਪ੍ਰਬੰਧਨ ਤੇ ਪ੍ਰਦੂਸ਼ਣ ਨਾਲ ਨਜਿੱਠਣਾ ਗੰਭੀਰ ਮੁੱਦਾ ਹੁੰਦਾਂ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੀ ਘਟਦੀ ਉਮਰ ਤੇ ਵਧਦੀਆਂ ਬਿਮਾਰੀਆਂ ਦਾ ਕਾਰਨ ਪ੍ਰਦੂਸ਼ਿਤ ਵਾਤਾਵਰਨ ਹੈ।
Advertisement
Advertisement
