ਕਹਾਣੀ ਰਚਨਾ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕਵਿਤਾ, ਲੇਖ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ 90 ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਕਵਿਤਾ ਗਾਇਨ ’ਚ ਮਹਿਫੂਜ਼ ਚੱਠਾ (ਜੇ.ਆਰ.ਮਿਲੇਨੀਅਮ ਸਕੂਲ ਮਾਨਸਾ), ਜਸ਼ਨਦੀਪ ਸਿੰਘ (ਸ.ਸ.ਸਕੂਲ ਨੰਗਲ ਕਲਾਂ) ਅਤੇ ਹਰਸੁਖਮਨ ਕੌਰ (ਜੇ.ਆਰ.ਮਿਲੇਨੀਅਮ ਸਕੂਲ ਮਾਨਸਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਰਚਨਾ ’ਚ ਬਰਿੰਦਰਪਾਲ ਕੌਰ (ਦ ਰੈਨਸਾ ਸਕੂਲ, ਮਾਨਸਾ), ਵੇਦਾਨ ਸੁਖੀਜਾ (ਜੇ.ਆਰ.ਮਿਲੇਨੀਅਮ ਸਕੂਲ ਮਾਨਸਾ) ਅਤੇ ਅਰਸ਼ਦੀਪ ਕੌਰ (ਮਾਲਵਾ ਪਬਲਿਕ ਹਾਈ ਸਕੂਲ,ਖਿਆਲਾ ਕਲਾਂ) ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਰਚਨਾ ਵਿੱਚ ਸੰਦੀਪ ਕੌਰ (ਸਸਸਸ ਮੀਆਂ), ਇਸ਼ਾਨ ਮੁਹੰਮਦ (ਸਰਕਾਰੀ ਮਿਡਲ ਸਕੂਲ ਬੱਪੀਆਣਾ) ਅਤੇ ਜਪਨੂਰ ਕੌਰ ਆਹਲੂਵਾਲੀਆ (ਦ ਰੈਨਸਾ ਸਕੂਲ, ਮਾਨਸਾ) ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਰਟੀਫਿਕੇਟ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।