ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੰਮ ਛੱਡੋ ਹੜਤਾਲ: ਆਸ਼ਾ ਵਰਕਰਾਂ ਨੇ ਤੀਜੇ ਦਿਨ ਵੀ ਕੰਮਕਾਰ ਠੱਪ ਰੱਖਿਆ   

ਮੰਗਾਂ ਦਾ ਹੱਲ ਨਾ ਹੋਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਮੰਗਾਂ ਸਬੰਧੀ ਰੋਸ ਜਾਹਿਰ ਕਰਦੀਆਂ ਆਸ਼ਾ ਵਰਕਰਾਂ। -ਫੋਟੋ: ਥਿੰਦ
Advertisement

ਆਸ਼ਾ ਵਰਕਰਜ਼, ਆਸ਼ਾ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਆਸ਼ਾ ਵਰਕਰਾਂ ਵੱਲੋਂ ਕੰਮ ਛੱਡੋ ਹੜਤਾਲ ਦੇ ਤੀਸਰੇ ਦਿਨ ਵੀ ਆਪਣਾ ਕੰਮ ਕਾਰ ਠੱਪ ਰੱਖਦੇ ਹੋਏ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਅਤੇ ਬਲਾਕ ਪ੍ਰਧਾਨ ਕੈਂਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਲਗਾਤਾਰ ਪ੍ਰੈੱਸ ਬਿਆਨ ਰਾਹੀ ਦੱਸਿਆ ਗਿਆ ਸੀ ਕਿ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ, ਕੱਟੇ ਹੋਏ ਭੱਤੇ ਨੂੰ ਮੁੜ ਬਹਾਲ ਕੀਤਾ ਜਾਵੇ, ਫੈਸਿਲੀਟੇਟਰ ਨੂੰ ਕੇਂਦਰ ਸਰਕਾਰ ਵੱਲੋ ਮਿਲਣ ਵਾਂਝਾ ਭੱਤਾ ਮੁੜ ਬਹਾਲ ਕੀਤਾ ਜਾਵੇ ਤੇ ਉਨ੍ਹਾਂ ਦੀ ਟੂਰ ਮਨੀ ਵਿੱਚ ਵਾਧਾ ਕੀਤਾ ਜਾਵੇ। ਦਸ ਆਸ਼ਾ ਵਰਕਰਜ਼ ਪਿਛੇ ਇੱਕ ਫੈਸਿਲੀਟੇਟਰ ਭਰਤੀ ਕਰਕੇ ਕੰਮ ਦਾ ਬੋਝ ਘਟਾਇਆ ਜਾਵੇ ਤੇ ਸੇਵਾਮੁਕਤ ਵਰਕਰਾ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਨਾ ਸਮਾਂ ਬੀਤਣ ’ਤੇ ਵੀ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਗਈਆਂ ਬਲਕਿ ਸਿਹਤ ਵਿਭਾਗ ਦੇ ਸਾਰੇ ਕੰਮਾਂ ਲਈ ਪੰਜਾਬ ਭਰ ਦੀਆ ਸੈਂਕੜਿਆ ਦੀ ਗਿਣਤੀ ਵਿੱਚ ਆਸ਼ਾ ਵਰਕਰਜ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਾਰੀਆਂ ਮੰਗਾਂ ਜਾਂ ਮੁਸ਼ਕਲਾਂ ਦੀ ਸੁਣਵਾਈ ਨਾ ਹੋਣ ਕਰਕੇ ਪੰਜਾਬ ਦੇ ਸਾਰੇ ਮਾਣਯੋਗ ਸਿਵਲ ਸਰਜਨ ਦਫਤਰਾਂ ਤੇ 25 ਅਗਸਤ ਤੋਂ 31 ਅਗਸਤ ਤੱਕ ਪੂਰਨ ਤੌਰ ਤੇ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਬਾਈਕਾਟ ਦਾ ਨੋਟਿਸ  ਵੀ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਮਹਿਕਮੇ ਜਾਂ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਓਨ੍ਹਾਂ ਕਿਹਾ ਕਿ ਹੱਕੀ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਆਸ਼ਾ ਵਰਕਰਾਂ ਨਾਲ ਗੱਲਬਾਤ ਕਰੇ ਨਹੀਂ ਤਾਂ ਸੰਘਰਸ਼  ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਆਸ਼ਾ ਵਰਕਰ ਸੁਰਜੀਤ ਕੌਰ, ਸੋਨੀਆ ਰਾਣੀ, ਅਨੀਤਾ ਰਾਣੀ, ਰੁਪਿੰਦਰ ਕੌਰ, ਭੋਲੀ, ਹਰਰਜਿੰਦਰ ਕੌਰ, ਸੋਮਾ ਦੇਵੀ, ਵੀਨਾ  ਰਾਣੀ, ਪਰਮਜੀਤ ਕੌਰ, ਜਨਕ  ਕੌਰ ਅਤੇ ਮੋਨਿਕਾ ਵੀ ਹਾਜ਼ਰ ਸਨ।

Advertisement

Advertisement
Show comments