ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਕੂਲ ਨੂੰ ਸਾਮਾਨ ਭੇਟ

ਪਿੰਡ ਅਸਪਾਲ ਖੁਰਦ ਦੇ ਸਰਕਾਰੀ ਹਾਈ ਸਕੂਲ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਰਾਮਾ ਬਠਿੰਡਾ) ਅਤੇ ਐੱਚ ਪੀ ਸੀ ਐੱਲ ਮਿੱਤਲ ਐਨਰਜੀ ਲਿਮਟਿਡ ਵੱਲੋਂ ਪਿੰਡ ਅਸਪਾਲ ਖੁਰਦ ਦੇ ਹੀ ਰਹਿਣ ਵਾਲੇ ਤੇ ਰਾਮਪੁਰਾ ਵਿੱਚ ਤਾਇਨਾਤ ਐੱਸ ਐੱਚ ਓ ਹਰਬੰਸ ਸਿੰਘ...
ਨੀਰਜ ਕੁਮਾਰ ਨੀਟੂ ਨੂੰ ਸਨਮਾਨਦੇ ਹੋਏ ਮੋਹਤਬਰ। -ਫੋਟੋ: ਰਵੀ
Advertisement
ਪਿੰਡ ਅਸਪਾਲ ਖੁਰਦ ਦੇ ਸਰਕਾਰੀ ਹਾਈ ਸਕੂਲ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਰਾਮਾ ਬਠਿੰਡਾ) ਅਤੇ ਐੱਚ ਪੀ ਸੀ ਐੱਲ ਮਿੱਤਲ ਐਨਰਜੀ ਲਿਮਟਿਡ ਵੱਲੋਂ ਪਿੰਡ ਅਸਪਾਲ ਖੁਰਦ ਦੇ ਹੀ ਰਹਿਣ ਵਾਲੇ ਤੇ ਰਾਮਪੁਰਾ ਵਿੱਚ ਤਾਇਨਾਤ ਐੱਸ ਐੱਚ ਓ ਹਰਬੰਸ ਸਿੰਘ ਦੇ ਉੱਦਮ ਸਦਕਾ ਸਕੂਲ ਨੂੰ ਚਾਰ ਇਨਵਰਟਰ ਸਮੇਤ ਬੈਟਰੇ, 1 ਵੱਡਾ ਆਰ ਓ, 10 ਕੁਰਸੀਆਂ, 2 ਵੱਡੇ ਵਾਟਰ ਕੂਲਰ ਅਤੇ ਦੋ ਵੱਡੇ ਸਮਾਰਟ ਪੈਨਲ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਭੇਟ ਕੀਤਾ ਗਿਆ। ਇਹ ਸਾਰਾ ਸਾਮਾਨ ਕੰਪਨੀ ਦੇ ਡਿਪਟੀ ਮੈਨੇਜਰ ਹਰਦੀਪ ਸਿੰਘ ਵੱਲੋਂ ਸਕੂਲ ਨੂੰ ਭੇਟ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਹਰਬੰਸ ਸਿੰਘ ਨੇ ਕੰਪਨੀ ਦੇ ਡਾਇਰੈਕਟਰ ਚਰਨਜੀਤ ਸਿੰਘ ਅਤੇ ਡਿਪਟੀ ਮੈਨੇਜਰ ਹਰਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਤਰਸੇਮ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਸਰਪੰਚ ਤਰਸੇਮ ਸਿੰਘ ਅਤੇ ਇੰਸਪੈਕਟਰ ਹਰਵੰਸ ਸਿੰਘ ਨੇ ਬਾਬੂ ਨੀਰਜ ਕੁਮਾਰ ਦਾ ਵਿਸ਼ੇਸ਼ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਕੂਲ ਦੀ ਨੁਹਾਰ ਬਦਲਣ ਤੋਂ ਇਲਾਵਾ ਬੱਚਿਆਂ ’ਚ ਪੜ੍ਹਾਈ ਦਾ ਜਜ਼ਬਾ ਪੈਦਾ ਕੀਤਾ ਹੈ। ਇਸ ਮੌਕੇ ਪਿੰਡ ਦੀ ਪੰਚਾਇਤ, ਇੰਸਪੈਕਟਰ ਦੀ ਪਤਨੀ ਸੁਰਿੰਦਰ ਕੌਰ,­ ਪੁੱਤਰ ਗੁਰਪਰਮਰਾਜ ਸਿੰਘ ਅਤੇ ਸਟਾਫ਼ ਹਾਜ਼ਰ ਸੀ। ਸਕੂਲ ਵੱਲੋਂ ਆਏ ਪਤਵੰਤਿਆਂ ਅਤੇ ਪੜ੍ਹਾਈ ਵਿੱਚ ਵਧੀਆ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਅਖੀਰ ’ਚ ਸਕੂਲ ਇੰਚਾਰਜ ਰਾਜ ਰਾਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

 

Advertisement

Advertisement
Show comments