ਸੋਭਾ ਸਿੰਘ ਮੈਮੋਰੀਅਲ ਸੁਸਾਇਟੀ ਦਾ ਕਲਾ ਮੇਲਾ ਸਮਾਪਤ
ਬਠਿੰਡਾ ਦੀ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ 27 ਤੋਂ 30 ਨਵੰਬਰ ਤੱਕ ਚੱਲੇ ਚਾਰ ਰੋਜ਼ਾ ਕਲਾ ਮੇਲਾ ਅੱਜ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਮੇਅਰ ਪਦਮਜੀਤ ਮਹਿਤਾ ਨੇ ਸ਼ਿਰਕਤ ਕੀਤੀ ਅਤੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਬਠਿੰਡਾ ਵਿੱਚ ਮਾਲਵੇ ਤੇ ਬਠਿੰਡੇ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦੀ ਮਾਡਰਨ ਆਰਟ ਗੈਲਰੀ ਅਤੇ ਕਲਾ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ। ਦਰਸ਼ਕਾਂ ਨੇ ਖੜ੍ਹ ਕੇ ਤਾੜੀਆਂ ਨਾਲ ਉਨ੍ਹਾਂ ਦੇ ਫ਼ੈਸਲੇ ਦਾ ਸਵਾਗਤ ਕੀਤਾ।
ਇਹ ਕਲਾ ਮੇਲਾ ਬਠਿੰਡਾ ਦੇ ਟੀਚਰ ਹੋਮ ਟਰਸਟ ਵਿੱਚ ਕਰਵਾਇਆ ਗਿਆ ਸੀ, ਜਿੱਥੇ ਚਿੱਤਰਕਾਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਵਿੱਚ ਸੁਖਮੰਦਰ ਸਿੰਘ ਚੱਠਾ (ਐੱਮ ਡੀ ਫਤਿਹ ਗਰੁੱਪ), ਸੰਜੈ ਮਲਹੋਤਰਾ (ਕੀਰਤੀ ਪਬਲੀਕੇਸ਼ਨ) ਅਤੇ ਸੂਰਜ ਪ੍ਰਕਾਸ਼ ਸ਼ਾਮਲ ਰਹੇ।
ਇਹ ਮੇਲਾ ਉੱਤੇ ਚਿੱਤਰਕਾਰ ਮਿਹਰ ਸਿੰਘ ਨੂੰ ਸਮਰਪਿਤ ਸੀ। ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਸਕੱਤਰ ਗੁਰਪ੍ਰੀਤ ਬਠਿੰਡਾ ਮੁਤਾਬਕ, ਇਸ ਪ੍ਰਦਰਸ਼ਨੀ ਵਿੱਚ 80 ਤੋਂ ਵੱਧ ਕਲਾਕਾਰਾਂ ਦੀਆਂ ਪੇਂਟਿੰਗਾਂ ਅਤੇ ਆਰਟ ਵਰਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹੋਣਹਾਰ ਕਲਾਕਾਰ ਅੱਜ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮ ਕਮਾ ਰਹੇ ਹਨ।
ਇਸ ਵਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਹਰਦਰਸ਼ਨ ਸਿੰਘ ਸੋਹਲ ਨੂੰ ਦਿੱਤਾ ਗਿਆ, ਜਦੋਂਕਿ ਸਾਲਾਨਾ ਸਨਮਾਨ ਜਸਪ੍ਰੀਤ ਸਿੰਘ, ਤਰਸੇਮ ਸਿੰਘ, ਹਰਸ਼ ਇੰਦਰ ਲੂੰਬਾ, ਰੂਬੀ ਰਾਣੀ, ਗੁਰਦੀਪ ਸਿੰਘ ਅਤੇ ਹੋਰਾਂ ਨੂੰ ਦਿੱਤੇ ਗਏ।
ਕਲਾ ਮੇਲਾ ਟਰੀ ਲਵਰ ਸੁਸਾਇਟੀ, ਬਠਿੰਡਾ ਫਲਾਵਰ ਫੈਸਟੀਵਲ ਅਤੇ ਕੀਰਤੀ ਪਬਲੀਕੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ।
