ਸੇਖਾ ਦੇ ਛੇ ਵਿਦਿਆਰਥੀ ਦਾ ਸਨਮਾਨ
ਭਾਰਤੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸੇਖਾ ਸਕੂਲ ਦੇ ਛੇ ਹੋਣਹਾਰ ਵਿਦਿਆਰਥੀਆਂ ਨੂੰ ਇੰਸਪਾਈਰਿੰਗ ਐਜੂਕੇਸ਼ਨ ਸੁਸਾਇਟੀ ਸੇਖਾ ਨੇ ਸਮਾਗਮ ਕਰਕੇ ਸਨਮਾਨਿਤ ਕੀਤਾ। ਸੁਸਾਇਟੀ ਸੰਚਾਲਕ ਸਾਬਕਾ ਫੌਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਪਿੰਡ ਦੇ...
Advertisement
ਭਾਰਤੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸੇਖਾ ਸਕੂਲ ਦੇ ਛੇ ਹੋਣਹਾਰ ਵਿਦਿਆਰਥੀਆਂ ਨੂੰ ਇੰਸਪਾਈਰਿੰਗ ਐਜੂਕੇਸ਼ਨ ਸੁਸਾਇਟੀ ਸੇਖਾ ਨੇ ਸਮਾਗਮ ਕਰਕੇ ਸਨਮਾਨਿਤ ਕੀਤਾ। ਸੁਸਾਇਟੀ ਸੰਚਾਲਕ ਸਾਬਕਾ ਫੌਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਪਿੰਡ ਦੇ ਇਕੱਠੇ ਛੇ ਵਿਦਿਆਰਥੀ, ਜਿਨ੍ਹਾਂ ਵਿੱਚ ਲਾਲ ਸਿੰਘ ਪੁੱਤਰ ਬੂਟਾ ਸਿੰਘ, ਸਾਹਿਬ ਸਿੰਘ ਪੁੱਤਰ ਜਗਜੀਵਨ ਸਿੰਘ, ਮਹਿਕਪ੍ਰੀਤ ਸਿੰਘ ਪੁੱਤਰ ਪਿਸ਼ੌਰ ਸਿੰਘ, ਸੋਨੂੰ ਸਿੰਘ ਪੁੱਤਰ ਦਰਸ਼ਨ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਾਲਮੀਕ ਸਿੰਘ, ਚਰਨਜੀਤ ਸਿੰਘ ਪੁੱਤਰ ਰੋਹੀ ਰਾਮ ਸ਼ਾਮਲ, ਭਾਰਤੀ ਫ਼ੌਜ ਵਿਚ ਭਰਤੀ ਹੋਏ ਹਨ। ਇਸ ਮੌਕੇ ਰਾਜੂ ਸੀਮਿੰਟ ਵਾਲਾ, ਅਵਤਾਰ ਸਿੰਘ ਆਦਿ ਪਤਵੰਤਿਆਂ ਸਮੇਤ ਸਕੂਲ ਸਟਾਫ਼ ਤੇ ਸੁਸਾਇਟੀ ਮੈਂਬਰ ਵੀ ਹਾਜ਼ਰ ਸਨ।
Advertisement
Advertisement
