ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਕਾਬੂ
ਪੁਲੀਸ ਨੇ ਕੋਟਕਪੂਰਾ ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੰਡੇ, ਕਿਰਪਾਨਾਂ ਅਤੇ ਟਕੂਏ ਬਰਾਮਦ ਹੋਏ ਹਨ, ਜੋ ਇਹ ਲੁੱਟ...
Advertisement
ਪੁਲੀਸ ਨੇ ਕੋਟਕਪੂਰਾ ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੰਡੇ, ਕਿਰਪਾਨਾਂ ਅਤੇ ਟਕੂਏ ਬਰਾਮਦ ਹੋਏ ਹਨ, ਜੋ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤਦੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਨਾਮ ਸਿੰਘ ਸੁੱਖਾ, ਰਾਜ ਕਰਨ ਗੋਰੀ, ਹਰਦੇਵ ਸਿੰਘ ਦੇਵ, ਨਿਰਮਲ ਸਿੰਘ ਦੀਪੂ, ਸੋਨਾ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ ਅਤੇ ਇਹ ਸਾਰੀ ਹੀ ਕੋਟਕਪੂਰਾ ਦੇ ਵੱਖ-ਵੱਖ ਮੁਹੱਲਿਆਂ ਦੇ ਵਸਨੀਕ ਹਨ।
ਡੀ ਐੱਸ ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੇ ਐੱਸ ਐੱਚ ਓ ਚਮਕੌਰ ਸਿੰਘ ਮੋਗਾ ਰੋਡ `ਤੇ ਤਿੰਨਕੋਣੀ ਕੋਲ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਇਹ ਸਾਰੇ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਬਿਜਲੀ ਘਰ ਨਜ਼ਦੀਕ ਬੈਠੇ ਹਨ ਅਤੇ ਕਿਸੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰੇਡ ਕੀਤੀ ਤਾਂ ਇਹ ਸਾਰੇ ਜਣੇ ਹਥਿਆਰਾਂ ਸਮੇਤ ਕਾਬੂ ਆ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਖਿਲਾਫ਼ ਕਤਲ, ਇਰਾਦਾ ਕਤਲ, ਨਸ਼ੇ ਦੀ ਤਸਕਰੀ, ਸੰਗਠਿਤ ਅਪਰਾਥ ਅਤੇ ਲੁੱਟ-ਖੋਹ ਦੀਆਂ ਸੰਗੀਨ ਧਾਰਾਵਾਂ ਤਹਿਤ ਅੱਠ ਕੇਸ ਪਹਿਲਾਂ ਵੀ ਦਰਜ ਹਨ। ਗ੍ਰਿਫ਼ਤਾਰ ਇਨ੍ਹਾਂ 6 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਕਿ ਇਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ।
Advertisement
Advertisement
