ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਠਿੰਡਾ ਤੇ ਮਾਨਸਾ ਜੇਲ੍ਹਾਂ ’ਚ ਭੈਣਾਂ ਨੇ ਵੀਰਾਂ ਦੇ ਗੁੱਟ ’ਤੇ ਬੰਨ੍ਹੀਆਂ ਰੱਖੜੀਆਂ

ਜੇਲ੍ਹ ਪ੍ਰਸ਼ਾਸਨ ਨੇ ਕੀਤਾ ਚਾਹ-ਪਾਣੀ ਦਾ ਪ੍ਰਬੰਧ; ਰੱਖਡ਼ੀ ਬੰਨ੍ਹਣ ਮੌਕੇ ਭਾਵੁਕ ਹੋਏ ਭੈਣ-ਭਰਾ; ਲੰਮੀ ਉਮਰ ਦੀ ਦੁਆ ਮੰਗੀ
ਬਠਿੰਡਾ ਜੇਲ੍ਹ ’ਚ ਨੌਜਵਾਨ ਦੇ ਗੁੱਟ ’ਤੇ ਰੱਖੜੀ ਬੰਨ੍ਹਦੀ ਹੋਈ ਉਸ ਦੀ ਭੈਣ।
Advertisement

ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ, ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਸਰਕਾਰ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਜੇਲ੍ਹਾਂ) ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੇਲ੍ਹ ਵਿੱਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਆਉਣ ਵਾਲੀਆਂ ਭੈਣਾਂ ਵਾਸਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਜੇਲ੍ਹ ਦੇ ਬਾਹਰ ਭੈਣਾਂ ਦੇ ਬੈਠਣ ਵਾਸਤੇ ਕੁਰਸੀਆਂ, ਪੱਖੇ ਤੇ ਪੀਣ ਵਾਲੇ ਪਾਣੀ ਜਾ ਉਚੇਚਾ ਪ੍ਰਬੰਧ ਕੀਤਾ ਗਿਆ। ਜੇਲ ਦੀ ਡਿਉੜੀ ਵਿੱਚ ਭੈਣਾਂ ਦੇ ਰੱਖੜੀ ਬੰਨ੍ਹਣ ਵਾਸਤੇ ਟੇਬਲ ਕੁਰਸੀਆਂ ਲਾਏ ਗਏ ਅਤੇ ਇਸ ਦੇ ਨਾਲ ਭੈਣਾਂ ਵੱਲੋਂ ਭਰਾਵਾਂ ਦੇ ਰੱਖੜੀ ਬੰਨ੍ਹਣ ਤੋ ਬਾਅਦ ਮੂੰਹ ਮਿੱਠਾ ਕਰਵਾਉਣ ਵਾਸਤੇ ਮਠਿਆਈ ਦਾ ਪ੍ਰਬੰਧ, ਮਾਰਕੀਟ ਰੇਟਾਂ ਅਨੁਸਾਰ ‘ਨੋ ਪਰੌਫਿਟ ਨੋ ਲੌਸ’ ਦੇ ਆਧਾਰ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਇਸ ਮੌਕੇ ਜੇਲ੍ਹ ਦੀ ਸੁਰੱਖਿਆ ਨੂੰ ਪੁਖਤਾ ਰੱਖਣ ਲਈ ਵਾਧੂ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ। ਸੁਪਰਡੈਂਟ ਜੇਲ੍ਹ ਸ਼ਿਵਰਾਜ ਸਿੰਘ ਨੰਦਗੜ੍ਹ ਵੱਲੋਂ ਬੰਦੀਆਂ ਰੱਖੜੀ ਦੇ ਤਿਉਹਾਰ ਮੌਕੇ ਬੰਦੀਆਂ ਤੇ ਸਟਾਫ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰੱਖੜੀ ਬੰਨ੍ਹਣ ਲਈ ਆਈਆਂ ਭੈਣਾ ਨੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਉਪਰ ਖੁਸ਼ੀ ਪ੍ਰਗਟ ਕੀਤੀ ਗਈ।

ਇਸੇ ਦੌਰਾਨਾਂ ਰੱਖੜੀ ਦਾ ਤਿਉਹਾਰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਮਨਾਇਆ ਗਿਆ। ਇਸ ਦੌਰਾਨ ਮਾਹੌਲ ਭਾਵੁਕ ਹੋ ਗਿਆ, ਜਦੋਂ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਆਈਆਂ। ਇਸੇ ਦੌਰਾਨ ਕਈ ਭਰਾ ਵੀ ਆਪਣੀ ਭੈਣ ਕੋਲੋਂ ਰੱਖੜੀ ਬਨ੍ਹਾਉਣ ਵੇਲੇ ਭਾਵੁਕ ਹੋ ਗਏ। ਜੇਲ੍ਹ ’ਚ ਬੰਦ ਨੌਜਵਾਨ ਬਕਾਇਦਾ ਆਪਣੀਆਂ ਭੈਣਾਂ ਕੋਲੋਂ ਰੱਖੜੀਆਂ ਬਨ੍ਹਾਉਣ ਲਈ ਆਏ।ਜੇਲ੍ਹ ਵਿੱਚ ਬੰਦ ਵੀਰਾਂ ਦੀ ਲੰਬੀ ਉਮਰ ਵਾਸਤੇ ਭੈਣਾਂ ਨੇ ਦੁਆ ਦਿੱਤੀ। ਇਸ ਦੌਰਾਨ ਰੱਖੜੀ ਦਾ ਤਿਉਹਾਰ ਇਸ ਇਲਾਕੇ ਵਿੱਚ ਉਤਸ਼ਾਹ ਨਾਲ ਮਨਾਇਆ। ਇਸ ਤਿਉਹਾਰ ਨੂੰ ਲੈ ਕੇ ਭਾਵੇਂ 2-3 ਦਿਨਾਂ ਤੋਂ ਬਾਜ਼ਾਰ ਵਿੱਚ ਖੂਬ ਰੌਣਕ ਵੇਖਣ ਨੂੰ ਮਿਲ ਰਹੀ ਸੀ। ਉਧਰ ਇਸ ਵਾਰ ਸੁਨਿਆਰੇ ਦੀਆਂ ਦੁਕਾਨਾਂ ਤੋਂ ਚਾਂਦੀ ਦੀਆਂ ਰੱਖੜੀਆਂ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈੈ। ਇਕ ਦੁਕਾਨਦਾਰ ਨੇ ਕਿਹਾ ਕਿ ਆਧੁਨਿਕ ਤੇ ਨਵੇਂ ਡਿਜ਼ਾਈਨ ’ਚ ਤਿਆਰ ਹੁੰਦੀ ਚਾਂਦੀ ਦੀ ਰੱਖੜੀ ਲੋਕਾਂ ਦੀ ਹੁਣ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਇਸ ਵਾਰ ਚਾਂਦੀ ਦੀ ਰੱਖੜੀ ਦੀ ਚੰਗੀ ਵਿਕਰੀ ਹੋਈ ਹੈ।

Advertisement

Advertisement