ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਧੂ ਮੂਸੇਵਾਲਾ ਦੇ ਪਿਤਾ ਫਲੋਰਿਡਾ ਹਾਦਸੇ ਦੇ ਡਰਾਈਵਰ ਦੇ ਹੱਕ ’ਚ ਨਿਤਰੇ

ਅਮਰੀਕਾ ਦੇ ਫਲੋਰਿਡਾ ਸੜਕ ਹਾਦਸੇ ਵਿੱਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਕਾਰਨ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਉਸ ਨੂੰ ਸਜ਼ਾ ਦਿੱਤੇ ਜਾਣ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਆਰ.ਨੇਤ...
Advertisement
ਅਮਰੀਕਾ ਦੇ ਫਲੋਰਿਡਾ ਸੜਕ ਹਾਦਸੇ ਵਿੱਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਕਾਰਨ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਉਸ ਨੂੰ ਸਜ਼ਾ ਦਿੱਤੇ ਜਾਣ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਆਰ.ਨੇਤ ਉਸਦੇ ਸਮਰਥਨ ਦੇ ਵਿੱਚ ਅੱਗੇ ਆਏ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਇਹ ਗਲਤੀ ਜਾਣ-ਬੁੱਝਕੇ ਨਹੀਂ ਕੀਤੀ ਬਲਕਿ ਇਹ ਇੱਕ ਸੜਕ ਹਾਦਸਾ ਹੈ। ਉਨ੍ਹਾਂ ਅਪੀਲ ਕੀਤੀ ਗਈ ਸਾਰੇ ਪੰਜਾਬੀ ਭਾਈਚਾਰੇ ਨੂੰ ਹਰਜਿੰਦਰ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਬਲਕੌਰ ਸਿੰਘ ਨੇ ਸ਼ੋਸਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਕੁੱਝ ਗਲਤੀਆਂ ਲੋਕ ਜਾਣ ਬੁੱਝਕੇ ਕਰਦੇ ਹਨ, ਜਿਸ ਵਿੱਚ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਹੋਵੇ, ਪਰ ਜੋ ਗਲਤੀ ਹਰਜਿੰਦਰ ਸਿੰਘ ਤੋਂ ਹੋਈ ਹੈ, ਇਹ ਇੱਕ ਦੁਰਘਟਨਾ ਹੈ, ਜੋ ਕਿਸੇ ਤੋਂ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਮਦਰਦੀ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਹੈ, ਪਰ ਹਰਜਿੰਦਰ ਸਿੰਘ ਤੋਂ ਭੁੱਲ ਹੋਈ ਹੈ ਅਤੇ ਇਸ ਨੂੰ ਗਵਾਹ ਬਣਾਕੇ ਉਸਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ।

Advertisement

 

Advertisement