ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਧੂ ਵੱਲੋਂ ਮਮਤਾ ਭੁਪੇਸ਼ ਨਾਲ ਮੁਲਾਕਾਤ

ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਦੀ ਚੋਣ ਲਈ ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਆਬਜ਼ਰਵਰ ਲਾਏ ਗਏ ਸ੍ਰੀਮਤੀ ਮਮਤਾ ਭੁਪੇਸ਼ ਸਾਬਕਾ ਮੰਤਰੀ ਰਾਜਸਥਾਨ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਸਮਰਥਕਾਂ ਨਾਲ ਪੁੱਜੇ...
ਆਬਜ਼ਰਵਰ ਮਮਤਾ ਭੁਪੇਸ਼ ਨਾਲ ਮੁਲਾਕਾਤ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਤੇ ਗੁਰਬਾਜ਼ ਸਿੱਧੂ। -ਫੋਟੋ: ਸਿੱਧੂ
Advertisement
ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਦੀ ਚੋਣ ਲਈ ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਆਬਜ਼ਰਵਰ ਲਾਏ ਗਏ ਸ੍ਰੀਮਤੀ ਮਮਤਾ ਭੁਪੇਸ਼ ਸਾਬਕਾ ਮੰਤਰੀ ਰਾਜਸਥਾਨ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਸਮਰਥਕਾਂ ਨਾਲ ਪੁੱਜੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਸਣੇ ਮਮਤਾ ਭੁਪੇਸ਼ ਨਾਲ ਮੁਲਾਕਾਤ ਕਰਦਿਆਂ ਵਿਚਾਰ ਚਰਚਾ ਕੀਤੀ। ਉਨ੍ਹਾਂ ਮਮਤਾ ਭੁਪੇਸ਼ ਨੂੰ ਹਲਕੇ ਦੇ ਸਿਆਸੀ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਭੋਲਾ ਕਲਾਲਵਾਲਾ, ਬਲਵੰਤ ਸਿੰਘ ਲੇਲੇਵਾਲਾ, ਬਹਾਦੁਰ ਸਿੰਘ ਸਾਬਕਾ ਸਰਪੰਚ, ਗੋਰਾ ਵਕੀਲ ਲਾਲੇਆਣਾ ਅਤੇ ਸਤਨਾਮ ਸਿੰਘ ਲੇਲੇਵਾਲਾ ਹਾਜ਼ਰ ਸਨ।
Advertisement
Show comments