ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਕਾਨਦਾਰਾਂ ਦਾ ਪੁਲੀਸ ਖ਼ਿਲਾਫ਼ ਧਰਨਾ

ਕਸਬਾ ਸਾਦਿਕ ਵਿੱਚ ਹੋ ਰਹੀਆਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਦੁਕਾਨਦਾਰ ਤੇ ਵਪਾਰੀ ਪ੍ਰੇਸ਼ਾਨ ਹਨ। ਅੱਜ ਸਵੇਰੇ ਵਪਾਰ ਮੰਡਲ ਨਾਲ ਜੁੜੇ ਦੁਕਾਨਦਾਰਾਂ ਨੇ ਸਾਦਿਕ ਚੌਕ ਵਿੱਚ ਧਰਨਾ ਦਿੱਤਾ ਤੇ ਬਾਜ਼ਾਰ ਮੁਕੰਮਲ ਬੰਦ ਰੱਖਿਆ। ਵਪਾਰੀਆਂ ਨੇ ਪ੍ਰਸ਼ਾਸਨ ਅਤੇ ਪੁਲੀਸ ਵਿਰੁੱਧ...
Advertisement

ਕਸਬਾ ਸਾਦਿਕ ਵਿੱਚ ਹੋ ਰਹੀਆਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਦੁਕਾਨਦਾਰ ਤੇ ਵਪਾਰੀ ਪ੍ਰੇਸ਼ਾਨ ਹਨ। ਅੱਜ ਸਵੇਰੇ ਵਪਾਰ ਮੰਡਲ ਨਾਲ ਜੁੜੇ ਦੁਕਾਨਦਾਰਾਂ ਨੇ ਸਾਦਿਕ ਚੌਕ ਵਿੱਚ ਧਰਨਾ ਦਿੱਤਾ ਤੇ ਬਾਜ਼ਾਰ ਮੁਕੰਮਲ ਬੰਦ ਰੱਖਿਆ। ਵਪਾਰੀਆਂ ਨੇ ਪ੍ਰਸ਼ਾਸਨ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਾਇਆ ਕਿ ਕਸਬੇ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾਂ ਵਧ ਰਹੀਆਂ ਹਨ। ਇੱਥੇ ਪੁਲੀਸ ਗਸ਼ਤ ਦਾ ਪ੍ਰਬੰਧ ਨਹੀਂ ਹੈ। ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕਿਹਾ ਕਿ ਵਾਰਦਾਤਾਂ ਨੂੰ ਠੱਲ੍ਹ ਨਾ ਪੈਣ ਤੋਂ ਪ੍ਰੇਸ਼ਾਨ ਦੁਕਾਨਾਦਾਰਾਂ ਨੇ ਅੱਜ ਅਣਮਿੱਥੇ ਸਮੇਂ ਲਈ ਬਾਜ਼ਾਰ ਬੰਦ ਕਰ ਕੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪੁਲੀਸ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਮਿਲ ਚੁੱਕੇ ਹਨ ਪਰ ਕੋਈ ਰਾਹਤ ਨਹੀਂ ਮਿਲੀ।

ਦੁਕਾਨਦਾਰ ਰਮੇਸ਼ ਕੁਮਾਰ, ਡਾ. ਅਮਰਜੀਤ ਅਰੋੜਾ, ਸੰਜੀਵ ਚਾਵਲਾ, ਵਨੀਤ ਸੇਠੀ, ਕਰਮ ਚੰਦ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਚੋਰ ਵਾਰ ਵਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਦੁਕਾਨਦਾਰ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਏ ਹਨ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪੁੱਜੇ ਡੀਐੱਸਪੀ ਤਰਲੋਚਨ ਸਿੰਘ ਅਤੇ ਥਾਣਾ ਸਾਦਿਕ ਦੇ ਐੱਸਐੱਚਓ ਨਵਦੀਪ ਸਿੰਘ ਨੇ ਧਰਨਾਕਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਲਦ ਹੱਲ ਅਤੇ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਡੀਐੱਸਪੀ ਤਰਲੋਚਨ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪੁਲੀਸ ਵੱਲੋਂ ਸਾਦਿਕ ਇਲਾਕੇ ਵਿੱਚ ਸਵੇਰੇ ਨੌਂ ਤੋਂ ਸ਼ਾਮ 6 ਵਜੇ ਤੱਕ ਗਸ਼ਤ ਸੇਵਾ ਮੁਹੱਈਆ ਕਰਵਾਈ ਜਾਵੇਗੀ।

Advertisement

ਦੁਕਾਨਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਚੋਰਾਂ ਨੂੰ ਕਾਬੂ ਨਾ ਕੀਤਾ ਅਤੇ ਦੁਕਾਨਾਦਾਰਾਂ ਦੀਆਂ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।

Advertisement