ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸ਼ਰਟਾਂ ਵੰਡੀਆਂ
ਸਪੋਰਟਕਿੰਗ ਇੰਡਸਟਰੀ ਜੀਦਾ (ਬਠਿੰਡਾ) ਨੇ ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ-1 (ਬੇਰੀ ਵਾਲਾ ਸਕੂਲ) ਦੇ ਸਾਰੇ ਬੱਚਿਆਂ ਨੂੰ ਵਧੀਆ ਕੁਆਲਿਟੀ ਦੀਆਂ ਲੜਕਿਆਂ ਨੂੰ ਕਮੀਜ਼ਾਂ ਅਤੇ ਲੜਕੀਆਂ ਨੂੰ ਟੌਪ ਵੰਡੇ। ਇਸ ਮੌਕੇ ਮੁੱਖ ਅਧਿਆਪਕ ਅਮਨਦੀਪ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ...
Advertisement
ਸਪੋਰਟਕਿੰਗ ਇੰਡਸਟਰੀ ਜੀਦਾ (ਬਠਿੰਡਾ) ਨੇ ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ-1 (ਬੇਰੀ ਵਾਲਾ ਸਕੂਲ) ਦੇ ਸਾਰੇ ਬੱਚਿਆਂ ਨੂੰ ਵਧੀਆ ਕੁਆਲਿਟੀ ਦੀਆਂ ਲੜਕਿਆਂ ਨੂੰ ਕਮੀਜ਼ਾਂ ਅਤੇ ਲੜਕੀਆਂ ਨੂੰ ਟੌਪ ਵੰਡੇ। ਇਸ ਮੌਕੇ ਮੁੱਖ ਅਧਿਆਪਕ ਅਮਨਦੀਪ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸਕੂਲ ਦੇ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਸਾਰੇ ਪ੍ਰਬੰਧ ਦੇਖਣ ਤੋਂ ਬਾਅਦ ਕੰਪਨੀ ਦੇ ਸਹਾਇਕ ਮੀਤ ਪ੍ਰਧਾਨ ਰਜਿੰਦਰ ਪਾਲ ਨੇ ਸਮੁੱਚੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਕੂਲ ਸਟਾਫ ਨੇ ਰਜਿੰਦਰ ਪਾਲ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਗੁਰਜੀਤ ਸਿੰਘ, ਸੁਨੈਨਾ ਰਾਣੀ ਅਤੇ ਮਿੱਡ-ਡੇਅ ਮੀਲ ਵਰਕਰ ਹਾਜ਼ਰ ਸਨ।
Advertisement