ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਜਥੇਬੰਦਕ ਢਾਂਚੇ ਦੇ ਵਿਸਥਾਰ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪਿਛਲੇ ਦਿਨਾਂ ਵਿੱਚ ਨਵੇਂ ਉਪ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਉੱਥੇ ਹੁਣ ਹਲਕਾ ਇੰਚਾਰਜ ਤੇ ਸੂਬਾਈ ਜਨਰਲ ਸਕੱਤਰ ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਨਵੇਂ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ।
ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਸਰਕਲ ਤਲਵੰਡੀ ਸਾਬੋ ਦਿਹਾਤੀ ਤੋਂ ਜਸਵਿੰਦਰ ਸਿੰਘ ਜ਼ੈਲਦਾਰ ਜਗਾ ਰਾਮ ਤੀਰਥ, ਸਰਕਲ ਤਲਵੰਡੀ ਸਾਬੋ ਸ਼ਹਿਰੀ ਹਰਮੋਹਿੰਦਰ ਸਿੰਘ ਸਿੱਧੂ, ਰਾਮਾਂ ਦਿਹਾਤੀ ਤੋਂ ਬਲਵਿੰਦਰ ਸਿੰਘ ਭਿੰਦਾ ਜੱਜਲ, ਸਰਕਲ ਸਿੰਗੋ ਤੋਂ ਗੁਰਮੀਤ ਸਿੰਘ ਮੀਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸਰਕਲ ਸੇਖੂ ਤੋਂ ਅਮਨਦੀਪ ਸਿੰਘ ਸੇਖੂ, ਸਰਕਲ ਪੱਕਾ ਤੋਂ ਬਲਵਿੰਦਰ ਸਿੰਘ ਬਿੰਦਰ ਅਤੇ ਸਰਕਲ ਨਸੀਬਪੁਰਾ ਤੋਂ ਬੂਟਾ ਸਿੰਘ ਸਰਪੰਚ ਲਾਲੇਆਣਾ ਨਿਯੁਕਤ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਨ੍ਹਾਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਆਪਣੇ ਸਥਾਨਕ ਰਿਹਾਇਸ਼ ’ਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸ੍ਰੀ ਸਿੱਧੂ ਨੇ ਉਨ੍ਹਾਂ ਨੂੰ ਹਲਕੇ ਅੰਦਰ ਪਾਰਟੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਨ ਲਈ ਕਿਹਾ ਤਾਂ ਜੋ 2027 ਦੀਆਂ ਚੋਣਾਂ ਵਿੱਚ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਕੁਝ ਤਬਦੀਲ ਕੀਤੇ ਸਰਕਲ ਪ੍ਰਧਾਨਾਂ ਨੂੰ ਜ਼ਿਲ੍ਹਾ ਜਥੇਬੰਦੀ ਵਿੱਚ ਸ਼ਾਮਲ ਕੀਤਾ ਜਾਵੇਗਾ। ਨਵੇਂ ਸਰਕਲ ਪ੍ਰਧਾਨਾਂ ਨੇ ਆਪਣੀਆਂ ਨਿਯੁਕਤੀਆਂ ਲਈ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਜਨਰਲ ਸਕੱਤਰ ਰਵੀਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਹਰਤਾਬਲ ਸਿੰਘ ਸੁੱਖੀ ਤੇ ਹੋਰ ਪਾਰਟੀ ਆਗੂ ਵੀ ਸ਼ਾਮਲ ਸਨ।