ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹਿਣਾ: ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕ ਪ੍ਰੇਸ਼ਾਨ

ਪੱਤਰ ਪ੍ਰੇਰਕ ਸ਼ਹਿਣਾ, 4 ਜੁਲਾਈ ਕਸਬਾ ਸ਼ਹਿਣਾ ਦੇ ਪਟਵਾਰਖਾਨੇ ਵਿੱਚ ਲੰਮੇ ਸਮੇਂ ਤੋਂ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਦੀ ਮੰਗ ਸਬੰਧੀ ਕਿਸਾਨਾਂ ਤੇ ਸਥਾਨਕ ਵੱਲੋਂ ਅੱਜ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ...
Advertisement

ਪੱਤਰ ਪ੍ਰੇਰਕ

ਸ਼ਹਿਣਾ, 4 ਜੁਲਾਈ

Advertisement

ਕਸਬਾ ਸ਼ਹਿਣਾ ਦੇ ਪਟਵਾਰਖਾਨੇ ਵਿੱਚ ਲੰਮੇ ਸਮੇਂ ਤੋਂ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਦੀ ਮੰਗ ਸਬੰਧੀ ਕਿਸਾਨਾਂ ਤੇ ਸਥਾਨਕ ਵੱਲੋਂ ਅੱਜ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਇਕਾਈ ਗਿੱਲ ਕੋਠੇ ਦੇ ਪ੍ਰਧਾਨ ਬਲਵੀਰ ਸਿੰਘ ਨੇ ਕਿਹਾ ਕਿ ਕਸਬਾ ਸ਼ਹਿਣਾ 22 ਹਜ਼ਾਰ ਦੀ ਆਬਾਦੀ ਵਾਲਾ ਵੱਡਾ ਪਿੰਡ ਹੈ। ਸ਼ਹਿਣਾ ਵਿੱਚ ਸੱਤ ਪੱਤੀਆਂ ਅਤੇ ਰਕਬਾ ਵੱਡਾ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪਟਵਾਰਖਾਨੇ ਵਿੱਚ ਪਹਿਲਾਂ ਚਾਰ ਪਟਵਾਰੀ ਹੁੰਦੇ ਸਨ, ਜਿਵੇਂ ਕਿ ਸ਼ਹਿਣਾ-ਏ, ਸ਼ਹਿਣਾ-ਬੀ, ਸ਼ਹਿਣਾ-ਸੀ ਅਤੇ ਸ਼ਹਿਣਾ-ਡੀ ਰਕਬਾ ਹੈ। ਪਰ ਹੁਣ ਇੱਕ ਪਟਵਾਰੀ ਹੀ ਸਾਰੀਆਂ ਪੱਤੀਆਂ ਅਤੇ ਚਾਰ ਰਕਬੇ ’ਤੇ ਡਿਊਟੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਟਵਾਰੀ ਹੋਣ ਕਰਕੇ ਕਦੇ ਪਟਵਾਰੀ ਨੂੰ ਤਹਿਸੀਲ ਦੀ ਮੀਟਿੰਗ ਅਤੇ ਕਦੇ ਐੱਸ.ਡੀ.ਓ. ਦੀ ਮੀਟਿੰਗ ਵਿੱਚ ਜਾਣਾ ਪੈਂਦਾ ਹੈ। ਇਸ ਮੌਕੇ ਬੇਅੰਤ ਸਿੰਘ, ਭੋਲਾ ਸਿੰਘ, ਮਲਕੀਤ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ, ਜਸ਼ਪ੍ਰੀਤ ਸਿੰਘ, ਸਿੰਕਦਰ ਸਿੰਘ ਆਦਿ ਹਾਜ਼ਰ ਸਨ।

Advertisement
Tags :
ਅਸਾਮੀਆਂਸ਼ਹਿਣਾ:ਕਾਰਨਖਾਲੀਦੀਆਂਪਟਵਾਰੀਆਂਪ੍ਰੇਸ਼ਾਨ