ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਦਾ ਟਰਾਫੀ ’ਤੇ ਕਬਜ਼ਾ
ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ।ਸਕੂਲ ਮੈਨੇਜਰ ਕੌਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਜਸਵੰਤ ਕੌਰ ਸਿੰਘ ਨੇ ਦੱਸਿਆ ਕਿ ਅੰਡਰ-11 ਦੇ ਰੱਸਾਕਸ਼ੀ, ਕਬੱਡੀ ਨੈਸ਼ਨਲ, ਸਰਕਲ ਕਬੱਡੀ, ਜਿਮਨਾਸਟਿਕ, ਯੋਗ, ਬੈਡਮਿੰਟਨ ਅਤੇ ਮਿੰਨੀ ਹੈਂਡਬਾਲ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੀਆਂ ਟੀਮਾਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਜਦ ਕਿ ਫੁਟਬਾਲ, ਮਿੰਨੀ ਹੈਂਡਬਾਲ, ਕਰਾਟੇ, ਯੋਗ ਅਤੇ ਜਿਮਨਾਸਟਿਕ ਤੇ ਮੁਕਾਬਲਿਆਂ ਵਿੱਚ ਲੜਕੀਆਂ ਪਹਿਲੇ ਨੰਬਰ ’ਤੇ ਰਹੀਆਂ। ਖੋ-ਖੋ (ਲੜਕੀਆਂ), ਖੋ-ਖੋ (ਲੜਕੇ), ਬੈਡਮਿੰਟਨ (ਲੜਕੀਆਂ), ਕਬੱਡੀ (ਲੜਕੀਆਂ) ਅਤੇ ਕਰਾਟੇ (ਲੜਕੇ) ਦੇ ਮੁਕਾਬਲਿਆਂ ਵਿੱਚ ਸਕੂਲ ਦੀਆਂ ਟੀਮਾਂ ਦੂਜੇ ਨੰਬਰ ’ਤੇ ਰਹੀਆਂ। ਲੜਕੀਆਂ ਦੀ 200 ਮੀਟਰ ਦੌੜ ਵਿੱਚ ਤੀਜਾ ਸਥਾਨ, 400 ਮੀਟਰ ਵਿੱਚ ਪਹਿਲਾ ਅਤੇ ਦੂਜਾ ਸਥਾਨ, 600 ਮੀਟਰ ਦੌੜ ਵਿੱਚ ਵੀ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੇ 600 ਮੀਟਰ ਵਿੱਚ ਦੂਜਾ ਅਤੇ ਤੀਜਾ ਨੰਬਰ ਪ੍ਰਾਪਤ ਹੋਇਆ। ਗੋਲਾ ਸੁੱਟਣ ਵਿੱਚ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਜਸਵੰਤ ਕੌਰ ਸਿੱਧੂ ਅਤੇ ਸਕੂਲ ਮੈਨੇਜਰ ਕੌਰ ਸਿੰਘ ਸਿੱਧੂ ਨੇ ਸਕੂਲ ਖਿਡਾਰੀਆਂ ਨੂੰ ਵਧਾਈ ਦਿੱਤੀ।