ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੱਤ ਜਣੇ ਨਸ਼ੀਲੇ ਪਦਾਰਥਾਂ ਸਣੇ ਕਾਬੂ

ਮਾਨਸਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ ’ਚ ਸੱਤ ਵਿਅਕਤੀਆਂ ਪਾਸੋਂ 66 ਗ੍ਰਾਮ ਹੈਰੋਇਨ, 105 ਸਿਗਨੇਚਰ ਕੈਪਸੂਲ, 50 ਲੀਟਰ ਲਾਹਣ,5 ਲੀਟਰ ਸ਼ਰਾਬ ਅਤੇ 120 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ...
Advertisement

ਮਾਨਸਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ ’ਚ ਸੱਤ ਵਿਅਕਤੀਆਂ ਪਾਸੋਂ 66 ਗ੍ਰਾਮ ਹੈਰੋਇਨ, 105 ਸਿਗਨੇਚਰ ਕੈਪਸੂਲ, 50 ਲੀਟਰ ਲਾਹਣ,5 ਲੀਟਰ ਸ਼ਰਾਬ ਅਤੇ 120 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਸੁਖਜਿੰਦਰ ਸਿੰਘ ਵਾਸੀ ਮਾਨਸਾ ਨੂੰ 6 ਗ੍ਰਾਮ ਹੈਰੋਇਨ ਅਤੇ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਵਾਸੀ ਰਿਉਂਦ ਕਲਾਂ ਨੂੰ 60 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਾਮਪਾਲ ਸਿੰਘ ਵਾਸੀ ਕੋਟਲੱਲੂ ਪਾਸੋਂ 45 ਸਿਗਨੇਚਰ ਕੈਪਸੂਲ, ਜਦੋਂ ਕਿ ਮੰਗਾ ਸਿੰਘ ਵਾਸੀ ਸੈਦੇਵਾਲਾ ਕੋਲੋਂ 60 ਸਿਗਨੇਚਰ ਕੈਪਸੂਲ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਨੇ ਗੁਰਸੈਬਰ ਸਿੰਘ ਵਾਸੀ ਦੇਸੂ ਖੁਰਦ (ਹਰਿਆਣਾ) ਪਾਸੋਂ ਗਸ਼ਤ ਦੌਰਾਨ 120 ਬੋਤਲਾਂ ਸ਼ਰਾਬ ਹਰਿਆਣਾ ਸਮੇਤ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਮੁਖਬਰੀ ਮਿਲਣ ’ਤੇ ਗੋਰਾ ਸਿੰਘ ਵਾਸੀ ਮਾਖੇਵਾਲਾ ਪਾਸੋਂ 5 ਲੀਟਰ ਸ਼ਰਾਬ ਸਮੇਤ 50 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕਰ ਲਏ ਗਏ ਹਨ।

Advertisement
Advertisement