ਬਾਬਾ ਫ਼ਰੀਦ ਸਕੂਲ ’ਚ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਸ਼ੁਰੂ
ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੇ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਸੰਤ ਰੋਜ਼ਾ ਐੱਨ ਐੱਸ ਐੱਸ ਕੈਂਪ ਸ਼ੁਰੂ ਕੀਤਾ ਗਿਆ। ਰਸ਼ਮੀ ਸ਼ੁਰੂਆਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਹਰਜੀਤ ਸਿੰਘ ਨੇ ਵਾਲੰਟੀਅਰਾਂ ਨੂੰ ਐੱਨ ਐੱਸ ਐੱਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਅਫਸਰ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੈਂਪ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਦੋ ਯੂਨਿਟਾਂ ਵਿੱਚ ਕੁੱਲ 100 ਐੱਨ ਐੱਸ ਐੱਸ ਵਾਲੰਟੀਅਰ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚ 50 ਲੜਕੀਆਂ ਅਤੇ 50 ਲੜਕੇ ਸ਼ਾਮਲ ਹਨ। ਇਸ ਕੈਂਪ ਦੌਰਾਨ ਵਾਲੰਟੀਅਰਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਸੈਮੀਨਾਰ ਕਰਵਾਏ ਜਾਣਗੇ ਅਤੇ ਇੱਕ ਵਿੱਦਿਅਕ ਟੂਰ ਵੀ ਲਾਇਆ ਜਾਵੇਗਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਗੁਰਜੋਤ ਸਿੰਘ ਲੈਕਚਰਾਰ ਨੇ ਨਿਭਾਈ। ਇਸ ਮੌਕੇ ਸੁਖਦੀਪ ਸਿੰਘ ਮਾਨ ਪੰਜਾਬੀ ਲੈਕਚਰਾਰ, ਅਮਨਦੀਪ ਕੌਰ, ਮਨਦੀਪ ਕੌਰ ਗੁਰਪ੍ਰੀਤ ਕੌਰ, ਬੇਅੰਤ ਕੌਰ, ਸ਼ਰਨਜੋਤ ਕੌਰ, ਸੁਖਜਿੰਦਰ ਕੌਰ ਤੇ ਹੋਰ ਹਾਜ਼ਰ ਸਨ।