ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੂਚ ਬਿਹਾਰ ਟਰਾਫੀ ਲਈ ਖਿਡਾਰੀਆਂ ਦੀ ਚੋਣ

ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਦੋ ਕ੍ਰਿਕਟ ਖਿਡਾਰੀਆਂ ਸਾਗਰ ਈਸ਼ਵਰ ਖੱਤਰੀ ਅਤੇ ਹਰੀਸ਼ ਕੁਮਾਰ ਦੀ ਕ੍ਰਿਕਟ ਕੂਚ ਬਿਹਾਰ ਟਰਾਫੀ ਲਈ ਪੰਜਾਬ ਦੀ ਟੀਮ ਵਾਸਤੇ ਚੋਣ ਹੋਈ ਹੈ। ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੇ ਦੱਸਿਆ...
Advertisement

ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਦੋ ਕ੍ਰਿਕਟ ਖਿਡਾਰੀਆਂ ਸਾਗਰ ਈਸ਼ਵਰ ਖੱਤਰੀ ਅਤੇ ਹਰੀਸ਼ ਕੁਮਾਰ ਦੀ ਕ੍ਰਿਕਟ ਕੂਚ ਬਿਹਾਰ ਟਰਾਫੀ ਲਈ ਪੰਜਾਬ ਦੀ ਟੀਮ ਵਾਸਤੇ ਚੋਣ ਹੋਈ ਹੈ। ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਮੇਂ ਉਕਤ ਖਿਡਾਰੀ ਬਾਰਵੀਂ ਜਮਾਤ ’ਚ ਪੜ੍ਹ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਇਹ ਖਿਡਾਰੀ ਕ੍ਰਿਕਟ ਵਿੱਚ ਪੰਜਾਬ ਤੇ ਰਾਸ਼ਟਰੀ ਪੱਧਰ ’ਤੇ ਅਨੇਕਾਂ ਪ੍ਰਾਪਤੀਆਂ ਕਰ ਚੁੱਕੇ ਹਨ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ ਅਤੇ ਸੀਨੀਅਰ ਕੁਆਰਡੀਨੇਟਰ ਰੰਜੀਵ ਸ਼ਰਮਾ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਪ੍ਰੀਖਿਆ ਇੰਚਾਰਜ਼ ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਲਾਣਾ, ਹਰਜਿੰਦਰ ਸਿੰਘ, ਸਪੋਰਟਸ ਕੁਆਰਡੀਨੇਟਰ ਬੇਅੰਤ ਸਿੰਘ, ਗੁਰਵਿੰਦਰ ਸੋਨੂੰ, ਕੋਚ ਲਖਵਿੰਦਰ ਬਰਾੜ ਤੇ ਅਰਸ਼ਦੀਪ ਸਿੰਘ ਹਾਜ਼ਰ ਸਨ।

Advertisement
Advertisement
Show comments