ਹੜ੍ਹ ਪੀੜਤਾਂ ਲਈ ਬੀਕੇਯੂ (ਉਗਰਾਹਾਂ) ਦਾ ਦੂਜਾ ਕਾਫ਼ਲਾ ਰਵਾਨਾ
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦੂਸਰਾ ਕਾਫ਼ਲਾ ਪਿੰਡ ਭੋਤਨਾ ਤੋਂ ਰਵਾਨਾ ਕੀਤਾ ਗਿਆ। ਇਹ ਕਾਫ਼ਲਾ 1700 ਮਣ ਕਣਕ, ਰਜਾਈਆਂ, ਦਰੀਆਂ, ਕੰਬਲ, ਖੇਸ ਅਤੇ ਔਰਤਾਂ ਦੇ ਅਣਸੀਤੇ ਸੂਟਾਂ ਦੀਆਂ 35 ਟਰਾਲੀਆਂ ਭਰ ਕੇ ਸੂਬਾ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦੂਸਰਾ ਕਾਫ਼ਲਾ ਪਿੰਡ ਭੋਤਨਾ ਤੋਂ ਰਵਾਨਾ ਕੀਤਾ ਗਿਆ। ਇਹ ਕਾਫ਼ਲਾ 1700 ਮਣ ਕਣਕ, ਰਜਾਈਆਂ, ਦਰੀਆਂ, ਕੰਬਲ, ਖੇਸ ਅਤੇ ਔਰਤਾਂ ਦੇ ਅਣਸੀਤੇ ਸੂਟਾਂ ਦੀਆਂ 35 ਟਰਾਲੀਆਂ ਭਰ ਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਅਤੇ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਦੀ ਦੇਖ-ਰੇਖ ਹੇਠ ਕਲਾਨੌਰ ਦੇ ਪਿੰਡਾਂ ਲਈ ਰਵਾਨਾ ਹੋਇਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਹੜ੍ਹ ਲੋਕਾਂ ਦੇ ਘਰਾਂ ਦਾ ਖਾਣ-ਪੀਣ ਦਾ ਸਾਮਾਨ, ਕੱਪੜੇ, ਪਸ਼ੂ ਆਦਿ ਵੀ ਰੋੜ੍ਹ ਕੇ ਲੈ ਗਿਆ ਪਰ ਕੇਂਦਰ ਤੇ ਸੂਬਾ ਸਰਕਾਰ ਇੱਕ ਦੂਜੇ ਖ਼ਿਲਾਫ਼ ਮਿਹਣੋ-ਮੇਹਣੀ ਹੋ ਕੇ ਆਪਣੀ ਕੁਰਸੀ ਵਿੱਚ ਬਚਾਅ ਰਹੀਆਂ ਹਨ। ਬੀਕੇਯੂ ਏਕਤਾ-ਉਗਰਾਹਾਂ ਜ਼ਿਲ੍ਹਾ ਬਰਨਾਲਾ ਵਿੱਚੋਂ ਤੂੜੀ ਅਤੇ ਮੱਕੀ ਭੇਜ ਕੇ ਵੱਡੀ ਮਦਦ ਕੀਤੀ ਗਈ ਹੈ। ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤਾ ਕੱਢਣ ਲਈ ਸੈਂਕੜੇ ਟਰੈਕਟਰ ਕਰਾਹੇ ਸਮੇਤ ਡੀਜ਼ਲ ਲਿਜਾਣ ਲਈ ਲਿਸਟਾਂ ਬਣਾਈਆਂ ਗਈਆਂ ਹਨ। ਇਸ ਮੌਕੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਭਦੌੜ, ਜਗਤਾਰ ਸਿੰਘ ਢਿਲਵਾਂ, ਜੱਜ ਸਿੰਘ ਗਹਿਲ, ਰਾਮ ਸਿੰਘ ਸੰਘੇੜਾ, ਨਾਜ਼ਰ ਸਿੰਘ ਠੁੱਲੀਵਾਲ, ਕਮਲਜੀਤ ਕੌਰ ਬਰਨਾਲਾ, ਬਿੰਦਰਪਾਲ ਕੌਰ ਭਦੌੜ ਤੇ ਸਰਬਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।
Advertisement
Advertisement