ਸਕੂਲ ਵੈਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
ਪਿੰਡ ਫੱਤਾ ਮਾਲੋਕਾ ਤੋਂ ਘੁੱਦੂਵਾਲਾ ਨੂੰ ਜਾ ਰਹੀ ਸਕੂਲ ਬੱਸ ਸੜਕ ’ਤੇ ਰਸਤਾ ਘੱਟ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ ਜਦੋਂ ਇਸ ਦੁਰਘਟਨਾ ਦੌਰਾਨ ਵੈਨ ਵਿੱਚ ਸਵਾਰ ਬੱਚੇ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਵੇਰਵਿਆਂ ਅਨੁਸਾਰ ਭਾਖੜਾ ਨਹਿਰ ’ਤੇ ਬਣਿਆ...
Advertisement
ਪਿੰਡ ਫੱਤਾ ਮਾਲੋਕਾ ਤੋਂ ਘੁੱਦੂਵਾਲਾ ਨੂੰ ਜਾ ਰਹੀ ਸਕੂਲ ਬੱਸ ਸੜਕ ’ਤੇ ਰਸਤਾ ਘੱਟ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ ਜਦੋਂ ਇਸ ਦੁਰਘਟਨਾ ਦੌਰਾਨ ਵੈਨ ਵਿੱਚ ਸਵਾਰ ਬੱਚੇ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਵੇਰਵਿਆਂ ਅਨੁਸਾਰ ਭਾਖੜਾ ਨਹਿਰ ’ਤੇ ਬਣਿਆ ਪੁਲ ਪਾਰ ਕਰਨ ਤੋਂ ਕੁੱਝ ਦੂਰ ਅੱਗੇ ਜਾ ਕੇ ਬੱਸ ਪਲਟ ਗਈ, ਜਿਸ ਵਿੱਚ ਕਾਫੀ ਬੱਚੇ ਸਵਾਰ ਸਨ। ਚਸ਼ਮਦੀਦਾਂ ਮੁਤਾਬਕ ਸੜਕ ਦੇ ਪਾਸਿਆਂ ’ਤੇ ਸਾਈਡ ਦੇਣ ਲਈ ਜਗ੍ਹਾ ਦੀ ਘਾਟ ਹੋਣ ਕਾਰਨ ਸਕੂਲ ਵੈਨ ਪਲਟ ਗਈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਕਈ ਸਕੂਲ ਵੈਨਾਂ ਲੰਘਦੀਆਂ ਹਨ। ਇਲਾਕੇ ਦੇ ਲੋਕਾਂ ਅਤੇ ਮਾਪਿਆਂ ਦੀ ਮੰਗ ਹੈ ਕਿ ਸੜਕ ਦੇ ਪਾਸਿਆਂ ’ਤੇ ਬਣਦੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਇਸ ਰਸਤਿਓਂ ਆਵਾਜਾਈ ਸੁਖਾਲੀ ਹੋ ਕੇ ਲੰਘ ਸਕੇ।
Advertisement
Advertisement
