ਸਕੂਲ ਵੱਲੋਂ ਅਧਿਆਪਕਾਂ ਦਾ ਸਨਮਾਨ
ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੇ ਬੀ ਬੀ ਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਚ ਸਕੂਲ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਲਈ ਬੀ ਬੀ ਐੱਸ ਆਈ ਸੀ ਐੱਸ. ਸਟਾਰ ਐਵਾਰਡ ਸਮਾਗਮ ਕੀਤਾ ਗਿਆ। ਇਸ ਮੌਕੇ...
Advertisement
ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੇ ਬੀ ਬੀ ਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਚ ਸਕੂਲ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਲਈ ਬੀ ਬੀ ਐੱਸ ਆਈ ਸੀ ਐੱਸ. ਸਟਾਰ ਐਵਾਰਡ ਸਮਾਗਮ ਕੀਤਾ ਗਿਆ। ਇਸ ਮੌਕੇ ਅਧਿਆਪਕ ਪ੍ਰਿੰਸ ਮੋਇਲ ਤੇ ਮੈਡਮ ਓਸ਼ਿਨ ਨੂੰ ਵਧੀਆ ਸੇਵਾਵਾਂ ਬਦਲੇ ਉਕਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਸਕੂਲ ਵੱਲੋਂ ਹਰ ਮਹੀਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ। ਪਹਿਲੇ ਮਹੀਨੇ ਲਈ ਟੀਚਿੰਗ ਸਟਾਫ਼ 'ਚੋਂ ਅਧਿਆਪਕਾ ਨੈਨਸੀ, ਗੁਰਪ੍ਰੀਤ ਕੌਰ (ਟੀ.ਜੀ.ਟੀ.), ਐਡਮਿਨ ਬਲਾਕ 'ਚੋਂ ਜਯੋਤੀ, ਮਨਿੰਦਰ ਕੌਰ ਤੇ ਸੁਰੱਖਿਆ ਕਰਮਚਾਰੀ ਦਰਸ਼ਨ ਸਿੰਘ ਚੁਣੇ ਗਏ ਹਨ ਨੂੰ ਚੁਣਿਆ ਗਿਆ ਹੈ। ਉੱਪ ਪ੍ਰਿੰਸੀਪਲ ਵਿਕਰਮਜੀਤ ਵਰਮਾ ਨੇ ਸਕੂਲ ਦੇ ਸਾਰੇ ਅਧਿਆਪਕਾਂ ਦੀਆਂ ਬਚਪਨ ਦੀਆਂ ਤਸਵੀਰਾਂ ਤੇ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਬਾਵਾ ਯਸ਼ਪ੍ਰੀਤ ਸਿੰਘ ਬਰਾੜ ਤੇ ਡਾਇਰੈਕਟਰ ਸ਼ੈਲਜਾ ਮੋਂਗਾ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।
Advertisement
Advertisement
