ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਰੀਏਵਾਲਾ ਦੀ ਸਰਪੰਚ ਮੁਅੱਤਲ

ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 15 ਜੁਲਾਈ ਡਾਇਰੈਕਟੋਰੇਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਬਲਾਕ ਭਗਤਾ ਭਾਈ ਅਧੀਨ ਪੈਂਦੇ ਪਿੰਡ ਸਿਰੀਏਵਾਲਾ ਦੇ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਵਿਭਾਗ ਦੇ ਡਾਇਰੈਕਟਰ ਨੇ ਇਸ ਸਬੰਧ ਵਿਚ ਬਲਾਕ ਵਿਕਾਸ...
Advertisement

ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 15 ਜੁਲਾਈ

Advertisement

ਡਾਇਰੈਕਟੋਰੇਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਬਲਾਕ ਭਗਤਾ ਭਾਈ ਅਧੀਨ ਪੈਂਦੇ ਪਿੰਡ ਸਿਰੀਏਵਾਲਾ ਦੇ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਵਿਭਾਗ ਦੇ ਡਾਇਰੈਕਟਰ ਨੇ ਇਸ ਸਬੰਧ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਗਤਾ ਭਾਈ ਨੂੰ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਣ ਤੇ ਗ੍ਰਾਮ ਪੰਚਾਇਤ ਦੇ ਫੰਡਾਂ ਸਬੰਧੀ ਬੈਂਕਾਂ ਵਿੱਚ ਚੱਲਦੇ ਖਾਤੇ ਸੀਲ ਕਰਨ ਦੇ ਆਦੇਸ਼ ਵੀ ਦਿੱਤੇ ਹਨ।

ਜਾਣਕਾਰੀ ਮੁਤਾਬਕ ਪਿੰਡ ਸਿਰੀਏਵਾਲਾ ਵਿਚ ਬਣਾਈਆਂ ਕੁਝ ਗਲੀਆਂ-ਨਾਲੀਆਂ ਘਰਾਂ ਨਾਲੋਂ ਉੱਚੀਆਂ ਹੋਣ ਕਰ ਕੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੀ ਸਬੰਧਿਤ ਲੋਕਾਂ ਨੇ ਮਹਿਕਮੇ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਚਲਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਠਿੰਡਾ ਵੱਲੋਂ ਕਈ ਮੌਕੇ ਦੇਣ ’ਤੇ ਸਰਪੰਚ ਨੇ ਕਥਿਤ ਨਿੱਜੀ ਰੰਜ਼ਿਸ਼ ਕਰ ਕੇ ਗਲੀਆਂ ਨੂੰ ਪੁੱਟ ਕੇ ਉਨ੍ਹਾਂ ਦਾ ਪੱਧਰ ਸਹੀ ਨਾ ਕਰਨ ’ਤੇ ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਸਿੱਧ ਹੋਇਆ ਹੈ। ਇਸ ਮਗਰੋਂ ਵਿਭਾਗ ਨੇ ਪੰਜਾਬ ਪੰਚਾਇਤੀ ਰਾਜ ਐਕਟ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਗ੍ਰਾਮ ਪੰਚਾਇਤ ਸਿਰੀਏਵਾਲਾ ਹਰਜਿੰਦਰ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ।

ਸਰਪੰਚ ਹਰਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੀਆਂ ਸਾਰੀਆਂ ਗਲੀਆਂ-ਨਾਲੀਆਂ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੈ ਪਰ ਕੁਝ ਲੋਕਾਂ ਦੀ ਝੂਠੀ ਸ਼ਿਕਾਇਤ ਅਤੇ ਕਥਿਤ ਸਿਆਸੀ ਦਬਾਅ ਹੇਠ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਸ਼ਰ੍ਹੇਆਮ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਔਰਤ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਪਿੰਡ ਵਿੱਚ ਕੀਤੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਆਪਣੇ-ਆਪ ਵਿਚ ਉਦਾਹਰਨ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ’ਚ ਸਹੀ ਜਾਂਚ ਕਰ ਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ।

Advertisement
Tags :
ਸਰਪੰਚਸਿਰੀਏਵਾਲਾਮੁਅੱਤਲ