ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਨਾਨਕ ਕਾਲਜ ’ਚ ‘ਸਤਰੰਗ 2025’ ਦਾ ਆਗਾਜ਼

ਵਿਦਿਆਰਥੀਆਂ ਨੇ ਮਲਵਈ ਗਿੱਧੇ ਅਤੇ ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’ ਖੇਡ ਕੇ ਸਮਾਂ ਬੰਨ੍ਹਿਆ
ਮੇਲੇ ਦੌਰਾਨ ਮੁੱਖ ਮਹਿਮਾਨ ਬਲਵਿੰਦਰ ਸਿੰਘ ਭੂੰਦੜ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।
Advertisement
ਜੋਗਿੰਦਰ ਸਿੰਘ ਮਾਨ

ਮਾਨਸਾ, 6 ਅਪਰੈਲ

Advertisement

ਗੁਰੂ ਨਾਨਕ ਕਾਲਜ, ਬੁਢਲਾਡਾ ਵਿੱਚ ਕਲਾ, ਵਿਰਾਸਤੀ ਅਤੇ ਵਿੱਦਿਅਕ ਮੇਲੇ ‘ਸਤਰੰਗ 2025’ ਦੇ ਪਹਿਲੇ ਦਿਨ ਇਲਾਕੇ ਦੇ ਪਿੰਡਾਂ, ਸ਼ਹਿਰਾਂ ਤੇ ਗੁਆਂਢੀ ਰਾਜਾਂ ਦੇ ਲਗਭਗ 15,000 ਵਿਦਿਆਰਥੀਆਂ ਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਜਪੁਜੀ ਸਾਹਿਬ ਦਾ ਪਾਠ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ।

ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸ਼ਿਕਰਤ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਹੈ, ਜੋ ਇਸ ਸਮੇਂ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਚੱਲ ਰਹੇ ਕੋਰਸ ਅਤੇ ਭਵਿੱਖ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਕੋਰਸ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਇਲਾਕੇ ਲਈ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਲਈ ਵੀ ਵਰਦਾਨ ਹੈ।

ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਮੇਲੇ ਸਬੰਧੀ ਦਿੰਦਿਆਂ ਕਿਹਾ ਕਿ ਇਸ ਸਮੇਂ ਕਿੱਤਾ-ਮੁਖੀ ਸਿੱਖਿਆ ਵਿੱਚ ਉਨ੍ਹਾਂ ਦੀ ਸੰਸਥਾ ਅਹਿਮ ਰੋਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਕਲਾ, ਵਿਰਾਸਤ ਅਤੇ ਵਿੱਦਿਆ ਰਾਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਸਮਾਜ ਵਿੱਚ ਜਿੱਥੇ ਵੀ ਜਾਣ ਆਪਣੇ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਹੋਣ। ਇਸ ਵਿੱਚ ਪ੍ਰਸਿੱਧ ਲੋਕ ਗਾਇਕਾ ਬੀਬੀ ਰਣਜੀਤ ਕੌਰ, ਗਾਇਕਾ ਕਮਲ ਸਿੱਧੂ, ਗਾਇਕ ਵਿੱਕੀ ਹੀਰੋਂ, ਸਾਹਿਬ ਪਾਲੀ ਅਤੇ ਪ੍ਰਦੀਪ ਕੌਰ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਵਿਦਿਆਰਥੀਆਂ ਨੇ ਮਲਵਈ ਗਿੱਧੇ ਦੀ ਪੇਸ਼ਕਾਰੀ ਅਤੇ ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’ ਖੇਡ ਕੇ ਸਮਾਂ ਬੰਨ੍ਹਿਆ।

ਇਸ ਮੌਕੇ ਨਵਦੀਪ ਕੌਰ, ਗੁਰਜੀਤ ਕੌਰ ਢਿੱਲੋਂ, ਮਨੂੰ ਮਿੱਤੂ, ਗੁਰਪ੍ਰੀਤ ਸਿੰਘ ਝੱਬਰ, ਪ੍ਰੇਮ ਕੁਮਾਰ ਅਰੋੜਾ, ਬਲਮ ਸਿੰਘ ਕਲੀਪੁਰ, ਹਰਮੇਲ ਸਿੰਘ,ਅਮਰਜੀਤ ਸਿੰਘ, ਮਨਜੀਤ ਕੌਰ ਔਲਖ, ਪਰਮਜੀਤ ਸਿੰਘ, ਗੁਰਦਾਸ ਸਿੰਘ ਮਾਨ, ਵਿਜੈ ਸਿੰਗਲਾ ਤੇ ਹਰਪ੍ਰੀਤ ਸਿੰਘ ਬਹਿਣੀਵਾਲ ਵੀ ਮੌਜੂਦ ਸਨ।

ਪੰਜਾਬ ਦੀ ਵਿਰਾਸਤ ਦੀਆਂ ਅਣਮੁੱਲੀਆਂ ਵਸਤਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ

ਸਤਰੰਗ ਮੇਲੇ ਵਿੱਚ ਚਾਇਨਾ ਬਾਜ਼ਾਰ, ਦਰਬਾਰ-ਏ-ਖ਼ਾਲਸਾ, ਵਿਭਾਗਾਂ ਵੱਲੋਂ ਭਾਸ਼ਾਵਾਂ, ਕਲਾ, ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀਆਂ, ਨਵੀਂ ਤਕਨਾਲੋਜੀ, ਕੰਪਿਊਟਰ, ਸਾਇੰਸ, ਕਾਮਰਸ, ਫੈਸ਼ਨ ਤਕਨਾਲੋਜੀ, ਫੂਡ ਪ੍ਰੋਸੈਸਿੰਗ ਬਾਰੇ ਵਿਵਹਾਰਿਕ ਗਿਆਨ, ਕੋਮਲ ਕਲਾਵਾਂ, ਲੋਕ ਕਲਾਵਾਂ, ਵਿਰਾਸਤੀ ਪਿੰਡ, ਧਾਰਮਿਕ ਪ੍ਰਦਰਸ਼ਨੀਆਂ ਅਤੇ ਪੁਸਤਕ ਮੇਲਾ ਖਿੱਚ ਦਾ ਕੇਂਦਰ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਦੀ ਵਿਰਾਸਤ ਦੀਆਂ ਅਣਮੁੱਲੀਆਂ ਵਸਤਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

 

Advertisement
Show comments