ਸਰਾਏਨਾਗਾ ਸੈਂਟਰ ਦੀ ਹੈਂਡਬਾਲ ਟੀਮ ਜੇਤੂ
ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ’ਚ ਸੈਂਟਰ ਸਰਾਏਨਾਗਾ ਸਕੂਲ ਦੀ ਟੀਮ ਨੇ ਸੀਐੱਚਟੀ ਸੀਮਾ ਚਾਵਲਾ ਦੀ ਅਗਵਾਈ ਅਤੇ ਟੀਮ ਇੰਚਾਰਜ ਸੁਖਮੰਦਰ ਸਿੰਘ ਦੀ ਦੇਖ-ਰੇਖ ਹੇਠ ਭਾਗ ਲਿਆ। ਇਸ ਮੌਕੇ ਹੋਏ ਫਸਵੇਂ ਮੁਕਾਬਲਿਆਂ ’ਚ ਵੱਖ ਵੱਖ ਬਲਾਕਾਂ ਦੀਆਂ ਟੀਮਾਂ ਨੂੰ ਪਛਾੜਦਿਆਂ ਸੈਂਟਰ...
Advertisement
ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ’ਚ ਸੈਂਟਰ ਸਰਾਏਨਾਗਾ ਸਕੂਲ ਦੀ ਟੀਮ ਨੇ ਸੀਐੱਚਟੀ ਸੀਮਾ ਚਾਵਲਾ ਦੀ ਅਗਵਾਈ ਅਤੇ ਟੀਮ ਇੰਚਾਰਜ ਸੁਖਮੰਦਰ ਸਿੰਘ ਦੀ ਦੇਖ-ਰੇਖ ਹੇਠ ਭਾਗ ਲਿਆ। ਇਸ ਮੌਕੇ ਹੋਏ ਫਸਵੇਂ ਮੁਕਾਬਲਿਆਂ ’ਚ ਵੱਖ ਵੱਖ ਬਲਾਕਾਂ ਦੀਆਂ ਟੀਮਾਂ ਨੂੰ ਪਛਾੜਦਿਆਂ ਸੈਂਟਰ ਸਰਾਏਨਾਗਾ ਦੀ ਹੈਂਡਬਾਲ ਟੀਮ ਜ਼ਿਲ੍ਹੇ ਭਰ ’ਚੋਂ ਪਹਿਲੇ ਸਥਾਨ ’ਤੇ ਰਹੀ। ਇਸ ਟੀਮ ’ਚ ਭਾਗ ਲੈ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਦੇ ਬੱਚਿਆਂ ਨੇ ਚੰਗੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਟੀਮ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਤੀਜੀ ਵਾਰ ਸਟੇਟ ਪੱਧਰ ’ਤੇ ਭਾਗ ਲੈ ਰਹੀ ਹੈ। ਟੀਮ ਨੂੰ ਮਿਹਨਤ ਕਰਵਾਉਣ ’ਚ ਅਧਿਆਪਕ ਲਛਮਣ ਦਾਸ ਅਤੇ ਅਧਿਆਪਕਾ ਰਾਜਵੀਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Advertisement
Advertisement
