ਸਫ਼ਾਈ ਕਾਮਿਆਂ ਦੀ ਹੜਤਾਲ ਸਮਾਪਤ
ਪੱਤਰ ਪ੍ਰੇਰਕ
ਮਾਨਸਾ, 7 ਅਗਸਤ
ਸਫ਼ਾਈ ਸੇਵਕ ਯੂਨੀਅਨ ਮਾਨਸਾ ਵੱਲੋਂ ਲਗਾਤਾਰ ਇੱਕ ਹਫ਼ਤੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੀ ਹੜਤਾਲ ਅੱਜ ਉਸ ਵੇਲੇ ਸਮਾਪਤ ਹੋ ਗਈ, ਜਦੋਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕੌਂਸਲਰ ਪ੍ਰਵੀਨ ਟੋਨੀ ਰਾਹੀਂ ਦੋਵੇਂ ਧਿਰਾਂ ਦੀ ਮੀਟਿੰਗ ਕਰਵਾ ਕੇ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ। ਧਰਨੇ ਵਿੱਚ ਜਾ ਕੇ ਵਿਧਾਇਕ ਨੇ ਸਫ਼ਾਈ ਕਮਰਚਾਰੀਆਂ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਦੇ ਕੇ ਕਰਮਚਾਰੀਆਂ ਨੂੰ ਤੁਰੰਤ ਕੰਮ ’ਤੇ ਆਉਣ ਦੀ ਅਪੀਲ ਕੀਤੀ। ਇਹ ਹੜਤਾਲ ਇੱਕ ਹਫ਼ਤਾ ਪਹਿਲਾਂ, ਉਸ ਵੇਲੇ ਸ਼ੁਰੂ ਹੋਈ, ਜਦੋਂ ਸਫ਼ਾਈ ਸੇਵਕ ਯੂਨੀਅਨ ਨੇ ਨਗਰ ਕੌਸਲ ਦੇ 5 ਕੌਸਲਰਾਂ ’ਤੇ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਿੱਚ ਅੜਚਣ ਪੈਦਾ ਕਰ ਰਹੇ ਹਨ। ਦੂਜੇ ਪਾਸੇ ਕੌਂਸਲਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਿਰਫ਼ ਮਤੇ ਪਾਸ ਕਰਨੇ ਹੁੰਦੇ ਹਨ, ਨੌਕਰੀ ਦੇਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ। ਇਸ ਮਾਮਲੇ ਤੋਂ ਦੋਹਾਂ ਧਿਰਾਂ ਵਿੱਚ ਰੇੜਕਾ ਵੱਧਣ ਕਾਰਨ ਇੱਕ ਹਫ਼ਤਾ ਲਗਾਤਾਰ ਹੜਤਾਲ ਚੱਲਦੀ ਰਹੀ।
ਇਸ ਮੌਕੇ ਪ੍ਰਵੀਨ ਕੁਮਾਰ, ਮਨੋਜ ਕੁਮਾਰ, ਸੰਜੀਵ ਕੁਮਾਰ ਰੱਤੀ, ਮੁਕੇਸ਼ ਕੁਮਾਰ ਮੇਟ ਵੀ ਮੌਜੂਦ ਸਨ।