ਸਾਹਿਤ ਸਭਾ ਦੀ ਮੀਟਿੰਗ
ਸਾਹਿਤ ਸਭਾ ਜਲਾਲਾਬਾਦ ਦੀ ਮੀਟਿੰਗ ਐਫੀਸੈੱਟ ਕਾਲਜ ਜਲਾਲਾਬਾਦ ਵਿੱਚ ਪ੍ਰਧਾਨ ਸੰਦੀਪ ਝਾਂਬ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪ੍ਰਧਾਨ ਸੰਦੀਪ ਝਾਂਬ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਾਹਿਤ ਸਭਾ ਜਲਾਲਾਬਾਦ ਵੱਲੋਂ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਜਾਵੇਗਾ।...
Advertisement
ਸਾਹਿਤ ਸਭਾ ਜਲਾਲਾਬਾਦ ਦੀ ਮੀਟਿੰਗ ਐਫੀਸੈੱਟ ਕਾਲਜ ਜਲਾਲਾਬਾਦ ਵਿੱਚ ਪ੍ਰਧਾਨ ਸੰਦੀਪ ਝਾਂਬ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪ੍ਰਧਾਨ ਸੰਦੀਪ ਝਾਂਬ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਾਹਿਤ ਸਭਾ ਜਲਾਲਾਬਾਦ ਵੱਲੋਂ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿੱਚ ਬਾਹਰ ਤੋਂ ਆਏ ਕਵੀ ਸਾਹਿਤਕ ਰਚਨਾਵਾਂ ਰਾਹੀਂ ਰੂ-ਬ-ਰੂ ਹੋਣਗੇ। ਇਸ ਦੌਰਾਨ ਸਟੇਜ ਦੀ ਭੂਮਿਕਾ ਸਕੱਤਰ ਹਰਸ਼ਦੀਪ ਬੋਪਾ ਰਾਏ ਨੇ ਸੰਭਾਲੀ। ਕੈਸ਼ੀਅਰ ਦੀਪਕ ਨਾਰੰਗ ਅਤੇ ਪਰਮ ਝਾਂਬ ਨੇ ਗੀਤ ਸੁਣਾਏ। ਇਸ ਮੌਕੇ ਤੇ ਅਸ਼ੋਕ ਮੈਣੀ, ਅਮਰੀਕ ਸਿੰਘ ਬੋਪਾ ਰਾਏ ਨੇ ਰਚਨਾਵਾਂ ਸੁਣਾਈਆਂ। ਮੀਟਿੰਗ ਦੇ ਅਖੀਰ ਵਿੱਚ ਸਤਨਾਮ ਸਿੰਘ ਮਹਿਰਮ ਅਤੇ ਨੀਰਜ ਛਾਬੜਾ ਦੀਆਂ ਯਾਦਗਾਰ ਰਚਨਾਵਾਂ ਨਾਲ ਸਾਹਿਤ ਮਿਲਣੀ ਸਮਾਪਤ ਹੋਈ।
Advertisement
Advertisement
