ਸਹਾਰਾ ਕਲੱਬ ਜ਼ੀਰਾ ਕਰੇਗਾ ਹੜ੍ਹ ਪੀੜਤਾਂ ਦੀ ਮਦਦ
ਸਹਾਰਾ ਕਲੱਬ ਜ਼ੀਰਾ ਦੀ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਗਿੱਲ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਬਣਾਈ ਕਮੇਟੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਖਾਦ ਤੇ ਬੀਜ ਖਰੀਦ ਕੇ ਮੁਹੱਈਆ ਕਰਵਾਏ। ਆਗੂਆਂ ਨੇ ਐੱਨ ਆਰ ਆਈ ਵਿਸ਼ਵਜੀਤ ਸਿੰਘ ਸੇਖਾ (ਕੈਨੇਡਾ) 200 ਡਾਲਰ, ਗਿਆਨੀ ਪੂਰਨ ਸਿੰਘ ਸੰਤੂ ਵਾਲਾ ਪਰਿਵਾਰ (ਕੈਨੇਡਾ) 25 ਹਜ਼ਾਰ ਰੁਪਏ, ਗੁਰਜੰਟ ਸਿੰਘ ਮਨਸੂਰਦੇਵਾ, ਜੱਗਾ ਸਿੰਘ ਪੰਡੋਰੀ ਅਤੇ ਕਰਮਜੀਤ ਸਿੰਘ ਖੋਸਾ ਕੋਠੇ ਅੰਬਰਹਰ (ਕੈਨੇਡਾ) ਵੱਲੋਂ ਸਾਂਝੇ ਤੌਰ ’ਤੇ 1 ਲੱਖ 25 ਹਜ਼ਾਰ ਰੁਪਏ, ਤਲਵਿੰਦਰ ਸਿੰਘ ਬੱਢਾ (ਆਸਟਰੇਲੀਆ) 51 ਸੌ ਰੁਪਏ ਤੇ ਅੰਗਰੇਜ਼ ਸਿੰਘ ਅਟਵਾਲ ਵੱਲੋਂ 6 ਹਜ਼ਾਰ ਰੁਪਏ ਦੀ ਮਦਦ ਭੇਜਣ ’ਤੇ ਸ਼ਲਾਘਾ ਕੀਤੀ। ਇਸ ਮੌਕੇ ਜਨਰਲ ਸਕੱਤਰ ਹਰਬੰਸ ਸਿੰਘ ਸੇਖਾ, ਸਰਪ੍ਰਸਤ ਨਛੱਤਰ ਸਿੰਘ, ਚੇਅਰਮੈਨ ਗੁਰਬਖ਼ਸ਼ ਸਿੰਘ, ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ, ਜਸਵੰਤ ਸਿੰਘ ਨਾਮਦੇਵ, ਖਜ਼ਾਨਚੀ ਜਸਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਨਰਿੰਦਰ ਸਿੰਘ, ਦਲਬੀਰ ਸਿੰਘ, ਡਾ. ਪਾਲ ਸਿੰਘ, ਪਰਮਿੰਦਰ ਸਿੰਘ ਬੱਢਾ ਤੇ ਹੋਰ ਹਾਜ਼ਰ ਸਨ।
