ਬੱਚੇ ਦਾ ਜਨਮ ਦਿਨ ਮਨਾਉਣ ਤੋਂ ਪਹਿਲਾਂ ਮਕਾਨ ਦੀ ਛੱਤ ਡਿੱਗੀ
ਜਨਮ ਦਿਨ ਮਨਾਉਣ ਆਏ ਬੱਚੇ ਵਾਲ-ਵਾਲ ਬਚੇ
Advertisement
ਇੱਥੋਂ ਦੇ ਵਾਰਡ ਨੰਬਰ 12 ਵਿੱਚ ਮਜ਼ਦੂਰ ਅਸ਼ੋਕ ਕੁਮਾਰ ਅਤੇ ਸੁਰੇਸ਼ ਕੁਮਾਰ ਦੇ ਕਮਰੇ ਦੀ ਛੱਤ ਉਸ ਸਮੇਂ ਡਿੱਗ ਗਈ, ਜਦੋਂ ਪਰਿਵਾਰ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਦੀ ਤਿਆਰੀ ਕਰ ਰਿਹਾ ਸੀ। ਜਨਮ ਦਿਨ ਮਨਾਉੁਣ ਆਏ ਆਸ-ਪਾਸ ਦੇ ਬੱਚੇ ਇਸੇ ਛੱਤ ਹੇਠ ਬੈਠੇ ਸਨ। ਇਸ ਦੌਰਾਨ ਛੱਤ ਤੋਂ ਮਲਬੇ ਦਾ ਇੱਕ ਟੁਕੜਾ ਜਦੋਂ ਹੇਠਾਂ ਡਿੱਗਿਆ, ਤਾਂ ਪਰਿਵਾਰ ਨੇ ਸਾਰੇ ਬੱਚਿਆਂ ਨੂੰ ਫਟਾਫਟ ਕਮਰੇ ’ਚੋਂ ਬਾਹਰ ਕੱਢ ਦਿੱਤਾ। ਬੱਚਿਆਂ ਦੇ ਬਾਹਰ ਨਿਕਲਦਿਆਂ ਹੀ ਕਮਰੇ ਦੀ ਛੱਤ ਇੱਕਦਮ ਹੇਠਾਂ ਡਿੱਗ ਪਈ। ਇਸ ਨਾਲ ਕਮਰੇ ਵਿੱਚ ਪਏ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ। ਇਸ ਮੌਕੇ ਕੌਂਸਲਰ ਰਾਜ ਕੁਮਾਰ ਨੇ ਕਿਹਾ ਕਿ ਪੀੜਤ ਪਰਿਵਾਰ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਪਰਿਵਾਰ ਦੇ ਪਸ਼ੂਆਂ ਵਾਲੇ ਕਮਰੇ ਦੀ ਛੱਤ ਡਿੱਗ ਪਈ ਸੀ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਇਨ੍ਹਾਂ ਦੀ ਆਰਥਿਕ ਮਦਦ ਕਤੀ ਜਾਵੇ।
Advertisement
Advertisement