ਚੱਕ ਤਾਰੇਵਾਲਾ ’ਚ ਮੀਂਹ ਕਾਰਨ ਵਾੜੇ ਦੀ ਛੱਤ ਡਿੱਗੀ; ਦੋ ਮੱਝ ਮਰੀਆਂ
ਨੇੜਲੇ ਪਿੰਡ ਚੱਕ ਤਾਰੇਵਾਲਾ ਵਿੱਚ ਅੱਜ ਤੜਕਸਾਰ ਪਸ਼ੂਆਂ ਵਾਲਾ ਵਾੜਾ ਲਗਾਤਾਰ ਪੈ ਰਹੇ ਮੀਂਹ ਨਾਲ ਢਹਿ ਗਿਆ। ਵਾੜੇ ਦੀ ਡਿੱਗੀ ਛੱਤ ਥੱਲੇ ਆਉਣ ਨਾਲ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ...
Advertisement
ਨੇੜਲੇ ਪਿੰਡ ਚੱਕ ਤਾਰੇਵਾਲਾ ਵਿੱਚ ਅੱਜ ਤੜਕਸਾਰ ਪਸ਼ੂਆਂ ਵਾਲਾ ਵਾੜਾ ਲਗਾਤਾਰ ਪੈ ਰਹੇ ਮੀਂਹ ਨਾਲ ਢਹਿ ਗਿਆ। ਵਾੜੇ ਦੀ ਡਿੱਗੀ ਛੱਤ ਥੱਲੇ ਆਉਣ ਨਾਲ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਚੱਕ ਤਾਰੇਵਾਲਾ ਵਾਸੀ ਜੋਗਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦਾ ਖੇਤ ਵਿੱਚ ਬਣਿਆ ਪਸ਼ੂਆਂ ਵਾਲਾ ਵਾੜਾ ਲਗਾਤਾਰ ਪੈ ਰਹੇ ਮੀਂਹ ਕਾਰਨ ਕਮਜ਼ੋਰ ਹੋ ਕੇ ਡਿੱਗ ਪਿਆ। ਛੱਤ ਮਲਬਾ ਡਿੱਗਣ ਕਾਰਨ ਅੰਦਰ ਬੰਨ੍ਹੀਆਂ ਦੋ ਮੱਝਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਈ।
Advertisement
ਪੀੜਤ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੱਝਾਂ ਹੀ ਉਸ ਦੇ ਰੁਜ਼ਗਾਰ ਦਾ ਇਕਮਾਤਰ ਸਾਧਨ ਸਨ।
ਇਸ ਦੀ ਜਾਣਕਾਰੀ ਮਿਲਦਿਆਂ ਪ੍ਰਸ਼ਾਸਨ ਵਲੋਂ ਮਾਲ ਵਿਭਾਗ ਦੀ ਪਟਵਾਰੀ ਬਲਵੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਦੀ ਰਿਪੋਰਟ ਤਿਆਰ ਕੀਤੀ। ਉਪ ਮੰਡਲ ਸਿਵਲ ਅਧਿਕਾਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਪੀੜਤ ਕਿਸਾਨ ਲਈ ਮੁਆਵਜ਼ੇ ਦਾ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ।
Advertisement