ਸਾਬਕਾ ਕੌਂਸਲਰ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਫਰਾਰ
ਇਥੇ ਆਜ਼ਾਦ ਨਗਰ ’ਚੋਂ 2 ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਸਾਬਕਾ ਕੌਂਸਲਰ ਆਗਿਆ ਰਾਣੀ ਪਤਨੀ ਡਾ. ਦੇਵ ਰਾਜ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਬੈਠੀ ਸੀ ਤਾਂ ਘੁੰਨਸ ਸਾਈਡ...
Advertisement
ਇਥੇ ਆਜ਼ਾਦ ਨਗਰ ’ਚੋਂ 2 ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਸਾਬਕਾ ਕੌਂਸਲਰ ਆਗਿਆ ਰਾਣੀ ਪਤਨੀ ਡਾ. ਦੇਵ ਰਾਜ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਬੈਠੀ ਸੀ ਤਾਂ ਘੁੰਨਸ ਸਾਈਡ ਤੋਂ 2 ਮੋਟਰਸਾਈਕਲ ਲੁਟੇਰੇ ਆਏ ਅਤੇ ਕਹਿਣ ਲੱਗੇ ਕਿ ਉਹ ਬੈਟਰਾ ਠੀਕ ਕਰਨ ਲਈ ਦੇ ਕੇ ਗਏ ਸਨ, ਉਹ ਠੀਕ ਕਰਤਾ ਜਾਂ ਨਹੀਂ। ਜਦੋਂ ਉਹ ਉਠ ਕੇ ਮੋਬਾਈਲ ਚੁੱਕਣ ਲੱਗੀ ਤਾਂ ਲੁਟੇਰਿਆਂ ਨੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ ਤੇ ਭੱਜ ਗਏ। ਰੌਲਾ ਪਾਉਣ ’ਤੇ ਆਂਢੀ-ਗੁਆਂਢੀ ਇਕੱਠੇ ਹੋਏ ਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰੇ ਘੋਖ ਰਹੀ ਹੈ।
Advertisement
Advertisement